ਹਿਮਾਚਲ ''ਚ ਵਾਪਰਿਆ ਹਾਦਸਾ, ਕਾਰ ਨਦੀ ''ਚ ਡਿੱਗਣ ਨਾਲ 3 ਦੀ ਮੌਤ

02/02/2024 3:42:58 PM

ਸ਼ਿਮਲਾ (ਭਾਸ਼ਾ)- ਸ਼ਿਮਲਾ 'ਚ ਇਕ ਕਾਰ ਦੇ ਸਤਲੁਜ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਇਕ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਵੀਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਕੁਮਾਰਸੇਨ ਸਬ ਡਿਵੀਜਨ 'ਚ ਮਾਹੌਲ ਕੋਲ ਲੁਹਰੀ-ਸੁੰਨੀ ਮਾਰਗ 'ਤੇ ਹੋਇਆ, ਜਦੋਂ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਨਦੀ 'ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਮਾਰੇ ਗਏ ਲੋਕਾਂ ਦੀ ਪਛਾਣ ਅਭੈ ਕੁਮਾਰ, ਜਿਤੇਸ਼ ਅਤੇ ਉਸ ਦੀ ਪਤਨੀ ਵੰਸ਼ਿਕਾ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਹੋਣ ਵਾਲੀ ਦੂਜੀ ਸਭ ਤੋਂ ਵੱਡੀ ਬੀਮਾਰੀ ਹੈ ਸਰਵਾਈਕਲ ਕੈਂਸਰ, ਜਿਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ

ਪੁਲਸ ਨੇ ਕਿਹਾ ਕਿ ਜ਼ਖ਼ਮੀ ਯਾਤਰੀਆਂ- ਰਾਹੁਲ ਅਤੇ ਅੰਸ਼ੁਲ ਨੂੰ ਕੁਮਾਰਸੈਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੱਗੇ ਇਲਾਜ ਲਈ ਰਾਮਪੁਰ ਦੇ ਖਨੇਰੀ 'ਚ ਮਹਾਤਮਾ ਗਾਂਧੀ ਮੈਡੀਕਲ ਸੇਵਾ ਕੰਪਲੈਕਸ 'ਚ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਰੈਸਕਿਊ ਕਰਨ ਦੇ ਨਾਲ ਹੀ ਲਾਸ਼ਾਂ ਬਰਾਮਦ ਕੀਤੀਆਂ। ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਕਿਹਾ ਕਿ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News