ਛੱਤੀਸਗੜ੍ਹ: ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ, 3 ਜਵਾਨ ਸ਼ਹੀਦ

Tuesday, Jun 21, 2022 - 07:17 PM (IST)

ਛੱਤੀਸਗੜ੍ਹ: ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ, 3 ਜਵਾਨ ਸ਼ਹੀਦ

ਨੈਸ਼ਨਲ ਡੈਸਕ : ਛੱਤੀਸਗੜ੍ਹ-ਓਡਿਸ਼ਾ ਬਾਰਡਰ 'ਤੇ ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ ਹੋਇਆ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 3 ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੀ.ਆਰ.ਪੀ.ਐੱਫ. ਦੇ ਜਵਾਨ ਓਡਿਸ਼ਾ ਬਾਰਡਰ ਦੇ ਨੌਪਾੜਾ 'ਚ ਸੜਕ ਬਣਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੁਰੱਖਿਆ ਦੇਣ ਲਈ ਗਏ ਸਨ ਤਾਂ ਉਥੇ ਨਕਸਲੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ, ''ਨਕਸਲੀਆਂ ਨੇ ਸੀ.ਆਰ.ਪੀ.ਐੱਫ. ਦੀ ਰੋਡ ਓਪਨਿੰਗ ਪਾਰਟੀ 'ਤੇ ਹਮਲਾ ਕੀਤਾ।"

PunjabKesari


author

Mukesh

Content Editor

Related News