ਝਾਰਖੰਡ ’ਚ ਮਾਲ ਗੱਡੀ ਦੇ 3 ਡੱਬੇ ਲੀਹੋਂ ਲੱਥੇ

Tuesday, Jan 16, 2024 - 08:28 PM (IST)

ਝਾਰਖੰਡ ’ਚ ਮਾਲ ਗੱਡੀ ਦੇ 3 ਡੱਬੇ ਲੀਹੋਂ ਲੱਥੇ

ਜਮਸ਼ੇਦਪੁਰ, (ਭਾਸ਼ਾ)- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ ਦੇ ਟਾਟਾਨਗਰ ਯਾਰਡ ਵਿਖੇ ਮੰਗਲਵਾਰ ਤੜਕੇ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਲੀਹੋਂ ਲੱਥ ਗਏ, ਜਿਸ ਕਾਰਨ ਰੇਲ ਸੇਵਾਵਾਂ ਕੁਝ ਘੰਟਿਆਂ ਲਈ ਪ੍ਰਭਾਵਿਤ ਹੋਈਆਂ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਤੜਕੇ 3.17 ਵਜੇ ਵਾਪਰੀ। ਇਸ ਕਾਰਨ ਦੱਖਣੀ ਪੂਰਬੀ ਰੇਲਵੇ ਦੇ ਚੱਕਰਧਰਪੁਰ ਡਿਵੀਜ਼ਨ ਵਿੱਚ ਟਾਟਾ-ਚੱਕਰਧਰਪੁਰ ਸੈਕਸ਼ਨ ਦੇ ਅੱਪ ਅਤੇ ਡਾਊਨ ਟ੍ਰੈਕਾਂ ’ਤੇ ਰੇਲ ਆਵਾਜਾਈ ਰੁੱਕ ਗਈ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


author

Rakesh

Content Editor

Related News