ਤਲਾਬ ''ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ, ਸੀਐੱਮ ਨਿਤੀਸ਼ ਨੇ ਜਤਾਇਆ ਦੁੱਖ

Monday, Aug 05, 2024 - 07:56 PM (IST)

ਕਿਸ਼ਨਗੰਜ : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਸ਼ਨਗੰਜ ਜ਼ਿਲ੍ਹੇ ਦੇ ਹਾਜੀ ਬਸਤੀ ਪਿੰਡ ਦੇ ਤਲਾਬ 'ਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹਾਦਸਾ ਬਹੁਤ ਦੁਖਦ ਹੈ।

ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਤੁਰੰਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸ਼ਨਗੰਜ 'ਚ 3 ਮਾਸੂਮ ਬੱਚਿਆਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਬੱਚੇ ਮੱਛੀਆਂ ਫੜਨ ਲਈ ਤਲਾਬ 'ਚ ਗਏ ਸਨ ਅਤੇ ਪੈਰ ਤਿਲਕਣ ਕਾਰਨ ਤਲਾਬ 'ਚ ਡਿੱਗ ਗਏ ਤੇ ਤਿੰਨੋਂ ਡੂੰਘੇ ਪਾਣੀ 'ਚ ਚਲੇ ਗਏ। ਇਹ ਘਟਨਾ ਠਾਕੁਰਗੰਜ ਦੇ ਕੁਰਲੀਕੋਰਟ ਥਾਣਾ ਖੇਤਰ ਦੀ ਹਾਜੀ ਬਸਤੀ ਦੀ ਹੈ।

ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾ ਫਿਰਦੌਸ, 10 ਸਾਲਾ ਸ਼ਾਹੀਨਾ ਅਤੇ 9 ਸਾਲਾ ਆਇਸਾ ਵਾਸੀ ਹਾਜੀ ਬਸਤੀ ਵਜੋਂ ਹੋਈ ਹੈ। ਬੀਤੇ ਐਤਵਾਰ ਤਿੰਨੇ ਬੱਚੇ ਮੱਛੀਆਂ ਫੜਨ ਜਾ ਰਹੇ ਹੋਣ ਦਾ ਕਹਿ ਕੇ ਘਰੋਂ ਨਿਕਲੇ ਸਨ। ਉਸ ਦੇ ਨਾਲ 6 ਸਾਲਾ ਗੁਲਾਮ ਗੌਸ ਵੀ ਮੌਜੂਦ ਸੀ। ਤਿੰਨਾਂ ਨੂੰ ਛੱਪੜ 'ਚ ਡੁੱਬਦਾ ਦੇਖ ਕੇ ਉਸ ਨੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਘਟਨਾ ਦੀ ਸੂਚਨਾ ਦਿੱਤੀ।


Baljit Singh

Content Editor

Related News