BTech ਦੇ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ, ਕਿਰਾਏ ਦੇ ਕਮਰੇ ''ਚ...
Thursday, Oct 15, 2026 - 04:31 PM (IST)
ਨੈਸ਼ਨਲ ਡੈਸਕ- ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨਿੱਜੀ ਯੂਨੀਵਰਸਿਟੀ ਦੇ ਬੀ. ਟੈੱਕ ਵਿਦਿਆਰਥੀ ਦੀ ਲਾਸ਼ ਬੁੱਧਵਾਰ ਨੂੰ ਉਸ ਦੇ ਕਿਰਾਏ ਦੇ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ।
ਪੁਲਸ ਅਨੁਸਾਰ, ਘਟਨਾ ਨਾਮਕੁਮ ਥਾਣਾ ਖੇਤਰ ਦੇ ਅਧੀਨ ਰਾਜਾਉਲਾਤੂ ਦੀ ਹੈ। ਮ੍ਰਿਤਕ ਦੀ ਪਛਾਣ ਹਜ਼ਾਰੀਬਾਗ ਜ਼ਿਲੇ ਦੇ ਰਹਿਣ ਵਾਲੇ ਮਨੀਸ਼ ਕੁਮਾਰ (22) ਵਜੋਂ ਹੋਈ ਹੈ। ਨਾਮਕੁਮ ਥਾਣੇ ਦੇ ਇੰਚਾਰਜ ਰਾਮਨਾਰਾਇਣ ਸਿੰਘ ਨੇ ਕਿਹਾ, ‘‘ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਮਨੀਸ਼ ਨੇ ਖ਼ੁਦਕੁਸ਼ੀ ਕੀਤੀ ਹੈ। ਉਸ ਦੀ ਲਾਸ਼ ਕਿਰਾਏ ਦੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਫਾਹੇ ਨਾਲ ਲਟਕਦੀ ਮਿਲੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।’’
