ਜੰਮੂ ਹਾਈ ਕੋਰਟ ਕੰਪਲੈਕਸ ''ਚੋਂ ਹਥਿਆਰਾਂ ਸਮੇਤ ਤਿੰਨ ਗ੍ਰਿਫਤਾਰ
Wednesday, Nov 29, 2017 - 04:52 PM (IST)
ਜੰਮੂ— ਪੁਲਸ ਨੇ ਹਾਈ ਕੋਰਟ ਕੰਪਲੈਕਸ ਚੋਂ ਤਿੰਨ ਲੋਕਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਾਰ 'ਚ ਤਿੰਨ ਨੌਜਵਾਨ ਸ਼ੱਕੀ ਹਾਲਾਤ 'ਚ ਘੁੰਮਦੇ ਨਜ਼ਰ ਆਏ। ਕਾਰ ਦੀ ਤਲਾਸ਼ੀ ਲੈਣ 'ਤੇ ਉਸ 'ਚ ਹਥਿਆਰ ਬਰਾਮਦ ਹੋਏ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਨੀਪੁਰ ਪੁਲਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਦੋਸ਼ੀਆਂ 'ਤੇ ਆਮਰਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜੰਮੂ 'ਚ ਚਰਚਿਤ ਬਕਰਾ ਹੱਤਿਆਕਾਂਡ 'ਤੇ ਸਜਾ ਦਾ ਫੈਸਲਾ ਹੋਣਾ ਸੀ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਸ਼ਾਇਦ ਉਸ ਮਾਮਲੇ 'ਚ ਘੁੰਮ ਰਹੇ ਹੋ ਸਕਦੇ ਹਨ।
