100 ਕਰੋੜ ਦੀ ਹੈਰੋਇਨ ਸਣੇ 3 ਗ੍ਰਿਫਤਾਰ

Thursday, Oct 17, 2019 - 11:24 PM (IST)

100 ਕਰੋੜ ਦੀ ਹੈਰੋਇਨ ਸਣੇ 3 ਗ੍ਰਿਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਨੇ 3 ਲੋਕਾਂ ਨੂੰ ਬਾਰਾਪੁਲਾ ਫਲਾਈਓਵਰ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਤਕਰੀਬਨ 100 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਹਾਸ਼ਿਮ (32), ਮੁਹੰਮਦ ਸਬੀਰ (49) ਤੇ ਨਰੇਸ਼ ਕੁਮਾਰ (49) ਵਜੋਂ ਹੋਈ ਹੈ। ਤਿੰਨੇ ਮੁਲਜ਼ਮ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਰਹਿਣ ਵਾਲੇ ਹਨ ਤੇ ਦੇਸ਼ ਦੀ ਰਾਜਧਾਨੀ 'ਚ ਹੈਰੋਇਨ ਦੀ ਸਪਲਾਈ ਕਰਦੇ ਸਨ।


author

KamalJeet Singh

Content Editor

Related News