ਅਸਮ ''ਚ 3.5 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ

Friday, Jul 24, 2020 - 09:56 PM (IST)

ਅਸਮ ''ਚ 3.5 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ

ਗੁਹਾਟੀ : ਅਸਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 3.5 ਤੀਬਰਤਾ ਦਾ ਭੂਚਾਲ ਆਇਆ। ਪਿਛਲੇ 9 ਦਿਨਾਂ 'ਚ ਸੂਬੇ 'ਚ ਇਹ ਤੀਜਾ ਭੂਚਾਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਸਵੇਰੇ 11.08 ਵਜੇ ਆਇਆ ਅਤੇ ਇਸ ਦਾ ਕੇਂਦਰ ਤੇਜਪੁਰ ਦੇ ਦੱਖਣ-ਪੂਰਬ 'ਚ 58 ਕਿਲੋਮੀਟਰ ਦੂਰ ਵਿਚਕਾਰ ਅਸਮ ਦੇ ਪਹਾੜੀ ਜ਼ਿਲ੍ਹੇ ਕਾਰਬੀ ਆਂਗਲੋਂਗ 'ਚ ਸੀ। ਭੂਚਾਲ ਦੀ ਡੂੰਘਾਈ 25 ਕਿ.ਮੀ. ਸੀ।


author

Inder Prajapati

Content Editor

Related News