2-ਜੀ ਘਪਲਾ ਮਾਮਲਾ : ਹਾਈ ਕੋਰਟ ਨੇ ਪਟੀਸ਼ਨ ''ਤੇ ਐੱਸਾਰ ਤੋਂ ਮੰਗਿਆ ਜਵਾਬ

04/21/2018 2:37:23 AM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਐੱਸਾਰ ਕੰਪਨੀ ਦੇ ਪ੍ਰਮੋਟਰਾਂ ਰਵੀਕਾਂਤ ਰੂਈਆ ਅਤੇ ਅੰਸ਼ੂਮਾਨ ਰੂਈਆ ਨੂੰ ਸੀ. ਬੀ. ਆਈ. ਦੀ ਅਪੀਲ 'ਤੇ ਅੱਜ ਨੋਟਿਸ ਜਾਰੀ ਕੀਤੇ। ਜਾਂਚ ਬਿਊਰੋ ਨੇ 2-ਜੀ ਘਪਲੇ ਨਾਲ ਜੁੜੇ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰਨ ਦੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਐੱਸ. ਪੀ. ਗਰਗ ਨੇ ਐੱਸਾਰ ਦੇ ਪ੍ਰਮੋਟਰਾਂ ਤੇ 6 ਹੋਰ ਲੋਕਾਂ ਨੂੰ ਨੋਟਿਸ ਜਾਰੀ ਕੀਤੇ। ਇਨ੍ਹਾਂ ਸਾਰਿਆਂ ਨੇ 25 ਮਈ ਤੱਕ ਜਵਾਬ ਦੇਣੇ ਹਨ। ਸੀ. ਬੀ. ਆਈ. ਨੇ ਹੇਠਲੀ ਅਦਾਲਤ ਦੇ 21 ਦਸੰਬਰ 2017 ਦੇ ਫੈਸਲੇ ਖਿਲਾਫ ਪਟੀਸ਼ਨ ਦਾਖਲ ਕੀਤੀ ਹੈ। ਐੱਸਾਰ ਦੇ ਪ੍ਰਮੋਟਰਾਂ ਤੋਂ ਇਲਾਵਾ ਸੀ. ਬੀ. ਆਈ. ਨੇ ਲੂਪ ਟੈਲੀਕਾਮ ਲਿਮਟਿਡ ਦੇ ਪ੍ਰਮੋਟਰਾਂ ਆਈ. ਪੀ. ਖੇਤਾਨ ਅਤੇ ਕਿਰਨ ਖੇਤਾਨ, ਐੱਸਾਰ ਗਰੁੱਪ ਦੇ ਡਾਇਰੈਕਟਰ (ਰਣਨੀਤੀ ਅਤੇ ਯੋਜਨਾ) ਵਿਕਾਸ ਸਰਾਫ ਅਤੇ 3 ਟੈਲੀਫੋਨ ਕੰਪਨੀਆਂ ਲੂਪ ਟੈਲੀਕਾਮ, ਲੂਪ ਮੋਬਾਇਲ ਇੰਡੀਆ ਅਤੇ ਐੱਸਾਰ ਟੈਲੀ ਹੋਲਡਿੰਗ ਨੂੰ ਬਰੀ ਕਰਨ ਦੇ ਫੈਸਲੇ ਖਿਲਾਫ ਵੀ ਅਪੀਲ ਦਾਖਲ ਕੀਤੀ ਹੈ।


Related News