28 ਵਾਂਟੇਡ ਗੈਂਗਸਟਰ 14 ਦੇਸ਼ਾਂ ਤੋਂ ਚਲਾ ਰਹੇ ਗੈਂਗ, ਹਵਾਲਗੀ ਦੀ ਕੋਸ਼ਿਸ਼ 'ਚ ਜੁੱਟੀ ਕੇਂਦਰ ਸਰਕਾਰ

Tuesday, May 23, 2023 - 11:08 AM (IST)

28 ਵਾਂਟੇਡ ਗੈਂਗਸਟਰ 14 ਦੇਸ਼ਾਂ ਤੋਂ ਚਲਾ ਰਹੇ ਗੈਂਗ, ਹਵਾਲਗੀ ਦੀ ਕੋਸ਼ਿਸ਼ 'ਚ ਜੁੱਟੀ ਕੇਂਦਰ ਸਰਕਾਰ

ਨਵੀਂ ਦਿੱਲੀ- ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ਾਂ ਵਿਚ ਲੁੱਕੇ ਹੋਏ ਹਨ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹ ਗੈਂਗਸਟਰ ਆਪਣੇ ਗੁਰਗਿਆਂ ਜ਼ਰੀਏ ਦੇਸ਼ ਵਿਚ ਕਤਲ ਅਤੇ ਹਥਿਆਰਾਂ ਦੀ ਤਸਕਰੀ ਦਾ ਕੰਮ ਕਰ ਰਹੇ ਹਨ। ਦੇਸ਼ ਭਰ ਵਿਚ ਰਾਸ਼ਟਰੀ ਜਾਂਚ ਏਜੰਸੀ (NIA) ਹੋਰ ਏਜੰਸੀਆਂ ਨਾਲ ਮਿਲ ਕੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਹਾਲ ਹੀ 'ਚ NIA ਨੇ ਅਜਿਹੇ 28 ਗੈਂਗਸਟਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ- ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ

ਇਹ 28 ਗੈਂਗਸਟਰ ਅਜਿਹੇ ਹਨ, ਜੋ ਵਿਦੇਸ਼ ਦੌੜ ਜਾਣ ਕਾਰਨ ਪਕੜ ਤੋਂ ਬਾਹਰ ਹਨ। ਵਾਂਟੇਡ ਗੈਂਗਸਟਰਾਂ ਵਿਚੋਂ ਸਭ ਤੋਂ ਜ਼ਿਆਦਾ 9 ਕੈਨੇਡਾ ਵਿਚ ਲੁੱਕੇ ਹੋਏ ਹਨ। ਉਸ ਤੋਂ ਇਲਾਵਾ 5 ਅਮਰੀਕਾ 'ਚ ਵੀ ਹਨ। ਵਾਂਟੇਡ ਗੈਂਗਸਟਰਾਂ ਦੀ ਲਿਸਟ ਹਾਲ ਹੀ ਵਿਚ NIA ਨੂੰ ਸੌਂਪੀ ਗਈ ਸੀ, ਤਾਂ ਕਿ ਭਾਰਤ ਸਰਕਾਰ ਹੋਰ ਦੇਸ਼ਾਂ ਨਾਲ ਮਿਲ ਕੇ ਦੇਸ਼ ਹਵਾਲਗੀ ਕਰਵਾ ਸਕੇ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ ਇਨ੍ਹਾਂ ਨੂੰ ਫੜਨ ਲਈ ਸਰਗਰਮ ਹੋ ਗਿਆ ਹੈ।

ਇਹ ਵੀ ਪੜ੍ਹੋ- ਘੱਗਰ ਨਦੀ 'ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ 'ਚ ਪਿਆ ਚੀਕ ਚਿਹਾੜਾ

NIA ਵਲੋਂ ਜਾਰੀ ਕੀਤੀ ਗਈ 28 ਗੈਂਗਸਟਰਾਂ ਦੀ ਲਿਸਟ

1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ- ਮੂਲ ਰੂਪ ਵਿਚ ਪੰਜਾਬ ਦਾ ਹੈ ਅਤੇ ਅਮਰੀਕਾ 'ਚ ਜਾ ਲੁਕਿਆ ਹੈ।
2. ਅਨਮੋਲ ਬਿਸ਼ਨੋਈ- ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਅਮਰੀਕਾ ਵਿਚ ਹੈ। ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਾਉਂਦਾ ਹੈ। 
3. ਕੁਲਦੀਪ ਸਿੰਘ -  UAE ਵਿਚ ਲੁਕਿਆ ਹੈ।
4. ਜਗਜੀਤ ਸਿੰਘ - ਇਸ ਵੇਲੇ ਮਲੇਸ਼ੀਆ 'ਚ ਰਹਿ ਰਿਹਾ ਹੈ।
5. ਧਰਮਨ ਕਾਹਲੋਂ - ਅਸਲੀ ਨਾਂ ਦਰਮਨਜੀਤ ਸਿੰਘ। ਇਹ ਅਮਰੀਕਾ 'ਚ ਲੁਕਿਆ ਹੋਇਆ ਹੈ।
6. ਰੋਹਿਤ ਗੋਦਾਰਾ - ਇਸ ਵੇਲੇ ਯੂਰਪ 'ਚ ਲੁਕਿਆ ਹੈ।
7. ਗੁਰਵਿੰਦਰ ਸਿੰਘ - ਕੈਨੇਡਾ ਵਿਚ ਲੁਕਿਆ ਹੈ।
8. ਸਚਿਨ ਥਾਪਨ - ਇਸ ਸਮੇਂ ਅਜ਼ਰਬਾਈਜਾਨ 'ਚ ਲੁਕਿਆ ਹੈ।
9. ਸਤਵੀਰ ਸਿੰਘ - ਪੰਜਾਬ ਦਾ ਮੂਲ ਨਿਵਾਸੀ, ਕੈਨੇਡਾ 'ਚ ਲੁਕਿਆ ਹੈ।
10. ਸਨੋਵਰ ਢਿੱਲੋਂ - ਕੈਨੇਡਾ ਵਿਚ ਲੁੱਕਿਆ ਹੋਇਆ ਹੈ।
11. ਰਾਜੇਸ਼ ਕੁਮਾਰ - ਬ੍ਰਾਜ਼ੀਲ 'ਚ ਲੁੱਕਿਆ ਹੋਇਆ ਹੈ।
12. ਗੁਰਪਿੰਦਰ ਸਿੰਘ - ਕੈਨੇਡਾ ਵਿਚ ਲੁਕਿਆ ਹੈ।
13. ਹਰਜੋਤ ਸਿੰਘ ਗਿੱਲ - ਇਸ ਸਮੇਂ ਅਮਰੀਕਾ ਵਿਚ ਲੁਕਿਆ ਹੋਇਆ ਹੈ।
14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ - ਅਮਰੀਕਾ ਵਿਚ ਲੁਕਿਆ ਹੋਇਆ ਹੈ।
15. ਅੰਮ੍ਰਿਤ ਬਾਲ - ਅਮਰੀਕਾ ਵਿਚ ਲੁਕਿਆ ਹੋਇਆ ਹੈ।
16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ - ਕੈਨੇਡਾ ਵਿਚ ਲੁਕਿਆ ਹੋਇਆ ਹੈ।
17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ - ਕੈਨੇਡਾ ਵਿਚ ਲੁਕਿਆ ਹੋਇਆ ਹੈ।
18. ਸਤਵੀਰ ਸਿੰਘ ਵੜਿੰਗ ਉਰਫ ਸੈਮ - ਕੈਨੇਡਾ ਵਿਚ ਰਹਿ ਰਿਹਾ ਹੈ।
19 ਲਖਬੀਰ ਸਿੰਘ ਲੰਡਾ - ਕੈਨੇਡਾ ਵਿਚ ਲੁਕਿਆ ਹੋਇਆ ਹੈ।
20 ਅਰਸ਼ਦੀਪ ਸਿੰਘ ਉਰਫ਼ ਅਰਸ਼ ਡਲਾ- ਕੈਨੇਡਾ ਵਿੱਚ ਲੁਕਿਆ ਹੋਇਆ ਹੈ।
21. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ- ਕੈਨੇਡਾ ਵਿਚ ਲੁਕਿਆ ਹੋਇਆ ਹੈ।
22. ਰਮਨਦੀਪ ਸਿੰਘ ਉਰਫ਼ ਰਮਨ ਜੱਜ - ਕੈਨੇਡਾ ਵਿਚ ਲੁਕਿਆ ਹੋਇਆ ਹੈ।
23. ਗੌਰਵ ਪਟਿਆਲ ਉਰਫ ਲੱਕੀ ਪਟਿਆਲ - ਅਰਮੇਨੀਆ ਵਿਚ ਲੁਕਿਆ ਹੋਇਆ ਹੈ।
24. ਸੁਪ੍ਰੀਪ ਸਿੰਘ ਹੈਰੀ ਚੱਠਾ - ਜਰਮਨੀ ਵਿਚ ਲੁਕਿਆ ਹੋਇਆ ਹੈ।
25. ਰਮਨਜੀਤ ਸਿੰਘ ਉਰਮ ਰੋਮੀ- ਹਾਂਗਕਾਂਗ ਵਿਚ ਲੁਕਿਆ ਹੋਇਆ ਹੈ।
26. ਮਨਪ੍ਰੀਤ ਸਿੰਘ- ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਿਹਾ ਹੈ।
27. ਗੁਰਜੰਟ ਸਿੰਘ ਉਰਫ ਜੰਟਾ- ਆਸਟ੍ਰੇਲੀਆ ਵਿਚ ਰਹਿ ਰਿਹਾ ਹੈ।
28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ - ਇੰਡੋਨੇਸ਼ੀਆ ਵਿਚ ਲੁਕਿਆ ਹੋਇਆ ਹੈ।

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ


author

Tanu

Content Editor

Related News