ਭਾਰਤ ''ਚ 2022 ''ਚ ਕਤਲ ਦੇ 28,552 ਮਾਮਲੇ ਦਰਜ, ਰੋਜ਼ਾਨਾ 78 ਮਾਮਲੇ ਆਏ ਸਾਹਮਣੇ

12/04/2023 3:46:07 PM

ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ 2022 'ਚ ਕਤਲ ਦੇ ਮਾਮਲਿਆਂ ਦੀਆਂ ਕੁੱਲ 28,522 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਯਾਨੀ ਰੋਜ਼ਾਨਾ 78 ਮਾਮਲੇ ਜਾਂ ਪ੍ਰਤੀ ਘੰਟੇ ਤਿੰਨ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਐੱਨ.ਸੀ.ਆਰ.ਬੀ. ਨੇ ਦੱਸਿਆ ਕਿ 2021 'ਚ 29,272 ਅਤੇ 2020 'ਚ 29,193 ਮਾਮਲੇ ਦਰਜ ਕੀਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਐੱਨ.ਸੀ.ਆਰ.ਬੀ. ਦੀ ਸਾਲਾਨਾ ਅਪਰਾਧ ਰਿਪੋਰਟ ਦੇ ਅੰਕੜਿਆਂ ਅਨੁਸਾਲ 2022 'ਚ ਕਤਲ ਦਾ ਸਭ ਤੋਂ ਵੱਡਾ ਕਾਰਨ 'ਵਿਵਾਦ' ਸੀ।

ਇਹ ਵੀ ਪੜ੍ਹੋ : ਮੰਤਰੀ ਦੇ ਪੁੱਤ ਨੇ ਛੇੜੀ ਨਵੀਂ ਚਰਚਾ, ਸਿਆਸਤ 'ਚ ਨਹੀਂ ਰੁਚੀ, ਬਣਿਆ ਚਪੜਾਸੀ

ਦੇਸ਼ 'ਚ 9,962 ਮਾਮਲਿਆਂ 'ਚ ਕਤਲ ਦਾ ਕਾਰਨ 'ਵਿਵਾਦ' ਰਿਹਾ। ਇਸ ਤਂ ਬਾਅਦ 3,761 ਮਾਮਲਿਆਂ 'ਚ ਨਿੱਜੀ ਦੁਸ਼ਮਣੀ ਅਤੇ 1,884 ਮਾਮਲਿਆਂ 'ਚ ਲਾਭ ਲਈ ਕਤਲ ਕੀਤਾ ਗਿਆ। ਐੱਨ.ਸੀ.ਆਰ.ਬੀ. ਅਨੁਸਾਰ, ਦੇਸ਼ 'ਚ ਪ੍ਰਤੀ ਲੱਖ ਜਨਸੰਖਿਆ 'ਤੇ ਕਤਲ ਦੀ ਦਰ 2.1 ਸੀ, ਜਦੋਂ ਕਿ ਅਜਿਹੇ ਮਾਮਲਿਆਂ 'ਚ ਦੋਸ਼ ਪੱਤਰ ਦਾਇਰ ਕਰਨ ਦੀ ਦਰ 81.5 ਸੀ। ਅੰਕੜਿਆਂ ਅਨੁਸਾਰ, 2022 'ਚ ਕਤਲ ਦੇ ਮਾਮਲਿਆਂ 'ਚ ਸਭ ਤੋਂ ਵੱਧ ਸ਼ਿਕਾਇਤਾਂ ਉੱਤਰ ਪ੍ਰਦੇਸ਼ 'ਚ ਦਰਜ ਕੀਤੀਆਂ ਗਈਆਂ। ਉੱਤਰ ਪ੍ਰਦੇਸ਼ 'ਚ ਇਨ੍ਹਾਂ ਮਾਮਲਿਆਂ 'ਚ 3,491 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News