ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ

Sunday, Jun 15, 2025 - 11:10 PM (IST)

ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ

ਨਵੀਂ ਦਿੱਲੀ -ਦੁਨੀਆ ਭਰ ’ਚ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਹੁਣ 27.2 ਕਰੋੜ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਅੰਦਾਜ਼ੇ ਨਾਲੋਂ 2.1 ਕਰੋੜ ਵੱਧ ਹੈ। ਯੂਨੈਸਕੋ ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ ਟੀਮ (ਜੀ. ਈ. ਐੱਮ.) ਨੇ ਇਹ ਜਾਣਕਾਰੀ ਦਿੱਤੀ। ਜੀ. ਈ. ਐੱਮ. ਨੇ ਆਪਣੀ ਹਾਲੀਆ ਰਿਪੋਰਟ ’ਚ ਖਦਸ਼ਾ ਪ੍ਰਗਟ ਕੀਤਾ ਹੈ ਕਿ 2025 ਦੇ ਅੰਤ ਤੱਕ ਦੇਸ਼ ਆਪਣੇ ਰਾਸ਼ਟਰੀ ਟੀਚਿਆਂ ਤੋਂ ਪੱਛੜ ਸਕਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ, ‘‘ਇਸ ਵਾਧੇ ਦੇ ਦੋ ਕਾਰਨ ਹਨ। ਪਹਿਲਾ ਨਵੇਂ ਦਾਖਲੇ ਅਤੇ ਹਾਜ਼ਰੀ ਦੇ ਅੰਕੜਿਆਂ ’ਚ ਕਮੀ। 2021 ’ਚ ਅਫਗਾਨਿਸਤਾਨ ’ਚ ਸੈਕੰਡਰੀ ਸਕੂਲ ’ਚ ਲੜਕੀਆਂ ਦੇ ਜਾਣ ’ਤੇ ਪਾਬੰਦੀ ਵੀ ਇਸ ਵਾਧੇ ’ਚ ਯੋਗਦਾਨ ਪਾਉਂਦੀ ਹੈ।’’ ਇਸ ’ਚ ਕਿਹਾ ਗਿਆ, ‘‘ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ’ਚ ਵਾਧੇ ਦਾ ਦੂਜਾ ਕਾਰਨ ਸੰਯੁਕਤ ਰਾਸ਼ਟਰ ਦੇ ਅਪਡੇਟ ਕੀਤੇ ਜਨਸੰਖਿਆ ਅਨੁਮਾਨ ’ਚ ਵਾਧਾ ਹੈ, ਜਿਸ ਨਾਲ ਅਜਿਹੇ ਬੱਚਿਆਂ ਦੀ ਗਿਣਤੀ ’ਚ 1.3 ਕਰੋੜ ਵੱਧ ਗਈ।’’ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸੰਘਰਸ਼ ਕਾਰਨ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਸੰਭਵ ਹੈ ਕਿ ਘੱਟ ਮੰਨਿਆ ਗਿਆ ਹੋਵੇ ਕਿਉਂਕਿ ਸੰਘਰਸ਼ ਕਾਰਨ ਅੰਕੜੇ ਇਕੱਠੇ ਕਰਨ ’ਚ ਰੁਕਾਵਟ ਪੈਦਾ ਹੁੰਦੀ ਹੈ।


author

Hardeep Kumar

Content Editor

Related News