ਜ਼ਹਿਰੀਲੀ ਸ਼ਰਾਬ ਪੀਣ ਨਾਲ 27 ਲੋਕਾਂ ਦੀ ਮੌਤ, ਪੁਲਸ ਬੋਲੀ- ''ਅਸੀਂ ਚੋਣਾਂ ''ਚ ਰੁੱਝੇ ਸੀ''

11/05/2020 1:23:39 PM

ਸੋਨੀਪਤ— ਹਰਿਆਣਾ ਦੇ ਸੋਨੀਪਤ ਵਿਚ ਪਿਛਲੇ 3 ਦਿਨਾਂ ਵਿਚ 27 ਲੋਕਾਂ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ। ਪੁਲਸ ਨੇ ਛਾਪੇਮਾਰੀ ਕਰ ਕੇ ਅਜੇ ਤੱਕ 9 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। 27 ਲੋਕਾਂ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਸੋਨੀਪਤ ਪੁਲਸ ਹੈ ਕਿ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਨਾਜਾਇਜ਼ ਸ਼ਰਾਬ ਨੂੰ ਲੈ ਕੇ ਖ਼ੁਲਾਸਾ ਹੋਇਆ ਹੈ ਕਿ ਪ੍ਰਚੂਨ ਦੀ ਦੁਕਾਨ ਤੋਂ ਲੈ ਕੇ ਕਈ ਥਾਵਾਂ 'ਤੇ ਸ਼ਰਾਬ ਵਿਕ ਰਹੀ ਹੈ। 

ਸੋਨੀਪਤ ਵਿਚ ਲਗਾਤਾਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵਧ ਰਿਹਾ ਹੈ। ਤਾਲਾਬੰਦੀ ਦੌਰਾਨ ਵੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖੁੱਲ੍ਹ ਕੇ ਸਾਹਮਣੇ ਆਇਆ ਸੀ। ਪਿਛਲੇ 3 ਦਿਨਾਂ ਵਿਚ 27 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੀ ਨੀਂਦ ਸੌਂ ਗਏ ਪਰ ਪੁਲਸ ਦੀ ਅਜਿਹੀ ਕਾਰਜਗੁਜ਼ਾਰੀ 'ਤੇ ਅਜਿਹੇ ਸਵਾਲੀਆ ਨਿਸ਼ਾਨ ਉਠ ਰਹੇ ਹਨ। ਮੀਡੀਆ ਦੇ ਸਾਹਮਣੇ ਇਕ ਸ਼ਰਾਬੀ ਨੇ ਕਬੂਲ ਕੀਤਾ ਕਿ ਸੋਨੀਪਤ ਦੇ ਗੋਹਾਨਾ ਬਾਈਪਾਸ ਰੋਡ 'ਤੇ ਪ੍ਰਚੂਨ ਦੀ ਦੁਕਾਨ ਤੋਂ ਲੈ ਕੇ ਹਰ ਥਾਂ ਖੁੱਲ੍ਹੇ ਵਿਚ ਸ਼ਰਾਬ ਵਿਕਦੀ ਹੈ। ਉਹ ਵੀ ਸ਼ਰਾਬ ਲੈ ਕੇ ਪੀਂਦਾ ਹੈ ਅਤੇ ਇਹ ਕਾਰੋਬਾਰ ਇਕ-ਦੋ ਮਹੀਨੇ ਨਹੀਂ ਸਗੋਂ 2 ਸਾਲ ਤੋਂ ਅਜਿਹਾ ਹੀ ਚੱਲ ਰਿਹਾ ਹੈ।

ਓਧਰ ਸੋਨੀਪਤ ਦੇ ਡੀ. ਐੱਸ. ਪੀ. ਵਰਿੰਦਰ ਰਵੀਸ਼ ਪੂਰੇ ਮਾਮਲੇ ਵਿਚ ਸੋਨੀਪਤ ਮੀਡੀਆ ਨੂੰ ਬਿਆਨ ਦੇ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਸੋਨੀਪਤ ਪੁਲਸ ਬਰੋਦਾ ਜ਼ਿਮਨੀ ਚੋਣਾਂ 'ਚ ਰੁਝੀ ਸੀ ਅਤੇ ਹੁਣ ਇਸ ਪੂਰੇ ਮਾਮਲੇ ਵਿਚ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਹਾਂ। ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਹੋਵੇਗਾ ਤÎਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੂਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News