ਹਰਿਆਣਾ ਪੁਲਸ ਦੇ ਡੌਗ ਸਕੁਐਡ ''ਚ 27 ਹੋਰ ਕੁੱਤੇ ਸ਼ਾਮਲ

Wednesday, Nov 06, 2024 - 04:56 PM (IST)

ਹਰਿਆਣਾ ਪੁਲਸ ਦੇ ਡੌਗ ਸਕੁਐਡ ''ਚ 27 ਹੋਰ ਕੁੱਤੇ ਸ਼ਾਮਲ

ਚੰਡੀਗੜ੍ਹ- ਹਰਿਆਣਾ ਪੁਲਸ ਦੇ ਡੌਗ ਸਕੁਐਡ 'ਚ 27 ਹੋਰ ਕੁੱਤਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ 36 ਤੋਂ ਵਧ ਕੇ 63 ਹੋ ਗਈ ਹੈ। ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਮੁਤਾਬਕ ਇਨ੍ਹਾਂ 63 ਕੁੱਤਿਆਂ 'ਚੋਂ 5 ਹਰਿਆਣਾ ਸੂਬੇ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ 58 ਹੋਰ ਜ਼ਿਲ੍ਹਿਆਂ ਵਿਚ ਤਾਇਨਾਤ ਹਨ। 

ਇਨ੍ਹਾਂ ਵਿਚ ਤਿੰਨ ਕਿਸਮ ਦੇ ਕੁੱਤੇ ਤਾਇਨਾਤ ਹਨ, ਜਿਨ੍ਹਾਂ 'ਚੋਂ ਇਕ ਸ਼੍ਰੇਣੀ ਚੋਰੀ, ਕਤਲ ਆਦਿ ਦੇ ਮਾਮਲਿਆਂ ਵਿਚ ਜਾਂਚ ਅਧਿਕਾਰੀਆਂ ਦੀ ਮਦਦ ਲਈ ਵਰਤੇ ਜਾਂਦੇ ਕੁੱਤਿਆਂ ਲਈ ਹੈ, ਦੂਜੀ ਸ਼੍ਰੇਣੀ ਵੀ. ਆਈ. ਪੀ ਸੁਰੱਖਿਆ ਲਈ ਵਰਤੇ ਜਾਂਦੇ ਕੁੱਤਿਆਂ ਲਈ ਹੈ ਅਤੇ ਵੱਖ-ਵੱਖ ਥਾਵਾਂ 'ਤੇ ਬੰਬ/ਵਿਸਫੋਟਕਾਂ ਦਾ ਪਤਾ ਲਗਾਉਣ ਲਈ ਹੈ। ਤੀਜੀ ਸ਼੍ਰੇਣੀ ਨਸ਼ੀਲੇ ਪਦਾਰਥਾਂ ਨੂੰ ਸੁੰਘਣ ਵਾਲੇ ਕੁੱਤਿਆਂ ਦੀ ਹੈ। 

ਕਪੂਰ ਮੁਤਾਬਕ ਇਨ੍ਹਾਂ ਕੁੱਤਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਡੌਗ ਸਕੁਐਡ ਦੇ ਦਸਤੇ ਦੀ ਮਦਦ ਨਾਲ ਪੁਲਸ ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ 24 ਕੇਸਾਂ ਨੂੰ ਹੱਲ ਕਰਨ ਵਿਚ ਮਦਦ ਕੀਤੀ ਹੈ। ਇਸ ਤੋਂ ਇਲਾਵਾ ਡੌਗ ਸਕੁਐਡ ਦੀ ਮਦਦ ਨਾਲ 24 ਕਿਲੋ 450 ਗ੍ਰਾਮ ਗਾਂਜਾ, 17.18 ਗ੍ਰਾਮ ਹੈਰੋਇਨ, 42.45 ਗ੍ਰਾਮ ਸਮੈਕ, 10 ਕਿਲੋ 572 ਗ੍ਰਾਮ ਡੋਡਾ ਭੁੱਕੀ ਅਤੇ 62 ਗ੍ਰਾਮ ਚਰਸ ਬਰਾਮਦ ਕੀਤੀ ਗਈ ਹੈ।


author

Tanu

Content Editor

Related News