2 ਥਾਵਾਂ ''ਤੇ ਕਿੰਗ ਕੋਬਰਾ ਦੇ ਆਂਡਿਆਂ ''ਚੋਂ ਨਿਕਲੇ 27 ਬੱਚੇ, ਜੰਗਲ ''ਚ ਛੱਡੇ ਗਏ

Wednesday, Aug 01, 2018 - 02:32 AM (IST)

ਕੰਨੂਰ— ਕੇਰਲ ਦੇ ਕੰਨੂਰ ਜ਼ਿਲੇ ਵਿਚ 2 ਥਾਵਾਂ 'ਤੇ ਕਿੰਗ ਕੋਬਰਾ ਦੇ ਆਂਡਿਆਂ 'ਚੋਂ ਬੱਚੇ ਨਿਕਲੇ ਹਨ। ਪਾਰਸ ਸਿਨੀਕਕਡੂ ਸਨੇਕ ਪਾਰਕ ਵਿਚ 28 ਜੁਲਾਈ ਨੂੰ 3 ਅਤੇ ਕੋਟੀਯੂਰ ਦੇ ਇਕ ਵਿਅਕਤੀ ਦੇ ਪਲਾਂਟ 'ਤੇ ਆਂਡਿਆਂ ਵਿਚੋਂ ਕੋਬਰਾ ਦੇ 23 ਬੱਚੇ ਨਿਕਲਦੇ ਹਨ। ਇਥੇ 29 ਜੁਲਾਈ ਨੂੰ ਬੱਚੇ ਨਜ਼ਰ ਆਏ, ਜਦੋਂ ਉਹ ਰੇਂਗ ਰਹੇ ਸਨ।
ਡਵੀਜ਼ਨਲ ਫਾਰੈਸਟ ਅਫਸਰ (ਡੀ. ਐੱਫ. ਓ.) ਸੁਨੀਲ ਪਨਿਦੀ ਨੇ ਕਿਹਾ ਕਿ ਆਂਡਿਆਂ 'ਚੋਂ ਨਿਕਲੇ ਇਨ੍ਹਾਂ ਬੱਚਿਆਂ ਨੂੰ ਨੇੜਲੇ ਜੰਗਲ ਵਿਚ ਛੱਡ ਦਿੱਤਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਵਿਅਕਤੀ ਨੁਕਸਾਨ ਨਾ ਪਹੁੰਚਾ ਸਕੇ। ਉਨ੍ਹਾਂ ਦੱਸਿਆ ਕਿ ਕਿੰਗ ਕੋਬਰਾ ਇਨਸਾਨਾਂ ਵਿਚਾਲੇ ਨਹੀਂ ਰਹਿ ਸਕਦਾ। ਉਨ੍ਹਾਂ ਨੂੰ ਕੁਦਰਤੀ ਰਹਿਣ ਵਸੇਰੇ ਦੀ ਲੋੜ ਹੁੰਦੀ ਹੈ। ਉਹ ਸਿਰਫ ਜੰਗਲੀ ਇਲਾਕਿਆਂ ਵਿਚ ਹੀ ਰਹਿ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਰਿਹਾਇਸ਼ੀ ਇਲਾਕੇ ਤੋਂ ਹਟਾਏ ਜਾਣ ਦੀ ਲੋੜ ਸੀ।


Related News