ਮਿਜ਼ੋਰਮ ''ਚ ਮੀਂਹ ਅਤੇ ਗੜੇ ਨਾਲ 268 ਘਰ ਨੁਕਸਾਨੇ ਗਏ

Saturday, Apr 25, 2020 - 12:55 AM (IST)

ਮਿਜ਼ੋਰਮ ''ਚ ਮੀਂਹ ਅਤੇ ਗੜੇ ਨਾਲ 268 ਘਰ ਨੁਕਸਾਨੇ ਗਏ

ਆਇਜੋਲ - ਪੂਰਬੀ ਮਿਜ਼ੋਰਮ ਦੇ ਸੇਇਤੁਲ ਜ਼ਿਲ੍ਹੇ ਦੇ ਹਲਿਆੱਪੁਈ ਪਿੰਡ 'ਚ ਮੀਂਹ ਦੇ ਨਾਲ-ਨਾਲ ਗੜੇ ਪੈਣ ਨਾਲ ਕਰੀਬ 268 ਘਰਾਂ ਨੂੰ ਨੁਕਸਾਨ ਹੋਇਆ। ਵੀਰਵਾਰ ਸ਼ਾਮ ਨੂੰ ਪਿੰਡ 'ਚ ਭਾਰੀ ਮੀਂਹ ਦੇ ਨਾਲ ਹੀ ਗੜੇਮਾਰੀ ਹੋਈ। ਖਰਾਬ ਹਾਲਤ ਵਾਲੇ ਘੱਟ ਤੋਂ ਘੱਟ 189 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਜਦੋਂ ਕਿ 79 ਹੋਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ।  ਇਸ ਹਾਦਸੇ 'ਚ ਇੱਕ ਵਿਅਕਤੀ ਜਖ਼ਮੀ ਹੋ ਗਿਆ ਜਦੋਂ ਕਿ ਇੱਕ ਗਾਂ ਮਰ ਗਈ। ਇਸ ਤੋਂ ਪਹਿਲਾਂ ਵੀ 19 ਅਪ੍ਰੈਲ ਨੂੰ ਤੇਜ ਹਵਾਵਾਂ ਦੇ ਨਾਲ ਆਈ ਭਾਰੀ ਮੀਂਹ 'ਚ ਵੱਖ-ਵੱਖ ਪਿੰਡਾਂ 'ਚ ਕਰੀਬ 200 ਘਰ ਨੁਕਸਾਨੇ ਗਏ ਸਨ।


author

Inder Prajapati

Content Editor

Related News