ਇਸ ਸੂਬੇ ''ਚ ਸਕੂਲ ਖੁੱਲ੍ਹਣ ਮਗਰੋਂ 262 ਵਿਦਿਆਰਥੀ ਹੋਏ ''ਕੋਰੋਨਾ'' ਪਾਜ਼ੇਟਿਵ
Thursday, Nov 05, 2020 - 04:46 PM (IST)
ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ ਵਿਚ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 2 ਨਵੰਬਰ ਨੂੰ ਸਕੂਲ ਮੁੜ ਖੋਲ੍ਹ ਦਿੱਤੇ ਜਾਣ ਦੇ ਤਿੰਨ ਦਿਨ ਬਾਅਦ ਕਰੀਬ 262 ਵਿਦਿਆਰਥੀ ਅਤੇ 160 ਅਧਿਆਪਕ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ। ਸਕੂਲ ਸਿੱਖਿਆ ਕਮਿਸ਼ਨਰ ਵੀ. ਚਿੰਨਾ ਵੀਰਭੱਦੂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰੇਕ ਸੰਸਥਾ 'ਚ ਹਾਲਾਂਕਿ ਕੋਵਿਡ-19 ਸੁਰੱਖਿਆ ਮਾਪਦੰਡਾਂ ਦਾ ਪਾਲਣ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ (4 ਨਵੰਬਰ ਨੂੰ) ਕਰੀਬ 4 ਲੱਖ ਵਿਦਿਆਰਥੀ ਸਕੂਲ ਪਹੁੰਚੇ। ਕੋਰੋਨਾ ਪਾਜ਼ੇਟਿਵ ਵਿਦਿਆਰਥੀਆਂ ਦੀ ਗਿਣਤੀ 262 ਹੈ, ਜੋ ਕਿ 4 ਲੱਖ ਵਿਦਿਆਰਥੀਆਂ ਦਾ 0.1 ਫ਼ੀਸਦੀ ਵੀ ਨਹੀਂ ਹੈ। ਇਹ ਕਹਿਣਾ ਸਹੀ ਨਹੀਂ ਹੈ ਕਿ ਸਕੂਲ ਜਾਣ ਦੀ ਵਜ੍ਹਾ ਨਾਲ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਹੋਏ। ਅਸੀਂ ਯਕੀਨੀ ਕੀਤਾ ਹੈ ਕਿ ਹਰੇਕ ਜਮਾਤ ਵਿਚ ਸਿਰਫ 15 ਜਾਂ 16 ਵਿਦਿਆਰਥੀਆਂ ਹੀ ਹਾਜ਼ਰ ਰਹਿਣ। ਇਹ ਚਿੰਤਾ ਦੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ: ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ
ਮਹਿਕਮੇ ਵਲੋਂ ਉਪਲੱਬਧ ਕਰਵਾਏ ਗਏ ਅੰਕੜਿਆਂ ਮੁਤਾਬਕ ਸੂਬੇ 'ਚ 9ਵੀਂ ਅਤੇ 10ਵੀਂ ਜਮਾਤ ਲਈ 9.75 ਲੱਖ ਵਿਦਿਆਰਥੀ ਰਜਿਸਟਰਡ ਹੋਏ ਹਨ। ਇਨ੍ਹਾਂ 'ਚੋਂ 3.93 ਲੱਖ ਵਿਦਿਆਰਥੀ ਸਕੂਲ ਆਏ। ਕੁੱਲ 1.11 ਲੱਖ ਅਧਿਆਪਕਾਂ 'ਚੋਂ 99,000 ਤੋਂ ਵੱਧ ਅਧਿਆਪਕਾਂ ਨੇ ਸਿੱਖਿਅਕ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਇਆ। ਵੀਰਭੱਦੂ ਨੇ ਦੱਸਿਆ ਕਿ 1.11 ਲੱਖ ਅਧਿਆਪਕਾਂ 'ਚੋਂ ਕਰੀਬ 160 ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬ ਵਿਦਿਆਰਥੀ ਸਕੂਲ ਬੰਦ ਹੋਣ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਕਿਉਂਕਿ ਆਨਲਾਈਨ ਜਮਾਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'