ਆਂਧਰਾ ਪ੍ਰਦੇਸ਼ ''ਚ ਵਧੀ ਸ਼ਰਾਬ ਦੀ ਕੀਮਤ, 25 ਫੀਸਦੀ ਵਾਧੇ ਦਾ ਐਲਾਨ

Sunday, May 03, 2020 - 06:28 PM (IST)

ਆਂਧਰਾ ਪ੍ਰਦੇਸ਼ ''ਚ ਵਧੀ ਸ਼ਰਾਬ ਦੀ ਕੀਮਤ, 25 ਫੀਸਦੀ ਵਾਧੇ ਦਾ ਐਲਾਨ

ਹੈਦਰਾਬਾਦ - ਕੋਰੋਨਾ ਵਾਇਰਸ ਦੇ ਸੰਕਟ ਤੋਂ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਲਾਗੂ ਹੈ। ਉਥੇ ਹੀ ਲਾਕਡਾਊਨ ਨੂੰ ਦੋ ਹਫਤਿਆਂ ਲਈ ਵਧਾਏ ਜਾਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਕੁੱਝ ਰਿਆਇਤਾਂ ਵੀ ਦਿੱਤੀਆਂ ਹਨ। ਇਨ੍ਹਾਂ ਰਿਆਇਤਾਂ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਛੁੱਟ ਦਿੱਤੀ ਗਈ ਹੈ। ਇਸ 'ਚ ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼ਰਾਬ ਦੀਆਂ ਦਾਮੋਂ ਕੀਮਤਾਂ 'ਚ ਵਾਧਾ ਕਰਣ ਦਾ ਐਲਾਨ ਕੀਤਾ ਹੈ।

ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ 'ਚ 25 ਫੀਸਦੀ ਵਾਧਾ ਕਰਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਮਕਸਦ ਸ਼ਰਾਬ ਦੀਆਂ ਦੁਕਾਨਾਂ 'ਚ ਭੀੜ ਨੂੰ ਕੰਟਰੋਲ ਕਰਨਾ ਹੈ। ਉਥੇ ਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈੱਡੀ ਨੇ ਕੋਵਿਡ-19 ਨੂੰ ਲੈ ਕੇ ਚੁੱਕੇ ਗਏ ਕਦਮਾਂ ਅਤੇ ਲਾਕਡਾਊਨ ਨੂੰ ਖਤਮ ਕਰਣ ਦੀ ਯੋਜਨਾ ਬਾਰੇ ਸਮੀਖਿਆ ਬੈਠਕ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਰਾਜ 'ਚ ਸ਼ਰਾਬਬੰਦੀ ਨੂੰ ਹੋਰ ਜ਼ਿਆਦਾ ਲਾਗੂ ਕਰਣ ਲਈ ਕਦਮ ਚੁੱਕੇ ਗਏ ਹਨ।

ਇਸ ਦੇ ਨਾਲ ਹੀ ਰਾਜ 'ਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਨੂੰ ਘੱਟ ਕਰਣ ਦਾ ਫੈਸਲਾ ਵੀ ਲਿਆ ਗਿਆ। ਕੇਂਦਰ ਸਰਕਾਰ  ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਵਧੀ ਹੋਈ ਕੀਮਤ 'ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਲਈ ਕਿਹਾ ਗਿਆ ਹੈ। ਨਾਲ ਹੀ ਦੁਕਾਨਾਂ ਨੂੰ ਸੋਸ਼ਲ ਡਿਸਟੈਂਸਿੰਗ ਮੇਂਟੇਨ ਕਰਣ ਅਤੇ ਲਾਕਡਾਊਨ ਦਾ ਪਾਲਣ ਕਰਣ ਦੇ ਨਿਰਦੇਸ਼ ਦਿੱਤੇ ਗਏ ਹਨ।


author

Inder Prajapati

Content Editor

Related News