ਮਹਾਰਾਸ਼ਟਰ 'ਚ ਕੁਦਰਤ ਦਾ ਕਹਿਰ! ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ 25 ਲੋਕਾਂ ਦੀ ਮੌਤ, 67 ਫ਼ੀਸਦੀ ਫ਼ਸਲ ਤਬਾਹ
Sunday, Apr 30, 2023 - 03:55 AM (IST)
ਔਰੰਗਾਬਾਦ (ਭਾਸ਼ਾ): ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਅਪ੍ਰੈਲ ਵਿਚ ਹੋਈ ਬਾਰਿਸ਼ ਤੇ ਗੜੇਮਾਰੀ ਸਬੰਧੀ ਘਟਨਾਵਾਂ ਵਿਚ ਤਕਰੀਬਨ 25 ਲੋਕਾਂ ਦੀ ਮੌਤ ਹੋਈ ਹੈ। ਡਵੀਜ਼ਨਲ ਕਮਿਸ਼ਨਰ ਦਫ਼ਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ 'ਚ 2 ਮੰਜ਼ਿਲਾ ਗੋਦਾਮ ਢਹਿ-ਢੇਰੀ, ਬੱਚੀ ਸਣੇ 3 ਮੌਤਾਂ, 10 ਲੋਕ ਫਸੇ ਹੋਣ ਦਾ ਖ਼ਦਸ਼ਾ
ਮਰਾਠਵਾੜਾ ਦੇ ਅਧੀਨ ਸੂਬੇ ਦੇ 8 ਜ਼ਿਲ੍ਹੇ ਆਉਂਦੇ ਹਨ। ਦਫ਼ਤਰ ਮੁਤਾਬਕ, ਬੇਮੌਸਮੀ ਬਾਰਿਸ਼ ਨਾਲ 30,305.30 ਹੈਕਟੇਅਰ ਖੇਤ ਪ੍ਰਭਾਵਿਤ ਹੋਏ ਹਨ ਤੇ ਇਨ੍ਹਾਂ 'ਚੋਂ 20,329.65 ਹੈਕਟੇਅਰ (ਤਕਰੀਬਨ 67) ਫ਼ੀਸਦੀ ਜ਼ਮੀਨ ਵਿਚ ਲੱਗੀ ਫ਼ਸਲ ਬਰਬਾਦ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - 'ਆਪ' ਵਿਧਾਇਕ ਤੇ ਉਸ ਦੀ ਪਤਨੀ ਵੱਲੋਂ ਪ੍ਰਿੰਸੀਪਲ ਨਾਲ ਕੁੱਟਮਾਰ, ਅਦਾਲਤ ਨੇ ਠਹਿਰਾਇਆ ਦੋਸ਼ੀ
ਅਪ੍ਰੈਲ ਵਿਚ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਵਿਚ 25 ਲੋਕਾਂ ਦੀ ਮੌਤ ਹੋਈ ਤੇ 29 ਹੋਰ ਜ਼ਖ਼ਮੀ ਹੋਏ ਹਨ। ਨਾਲ ਹੀ 23 ਘਰ ਪੂਰੀ ਤਰ੍ਹਾਂ ਨੁਕਸਾਨੇ ਹੋਏ ਹਨ ਜਦਕਿ 123 ਘਰਾਂ ਦਾ ਕੁੱਝ ਹਿੱਸਾ ਨੁਕਸਾਨਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੇਜਰੀਵਾਲ ਰਿਹਾਇਸ਼ ਮਾਮਲੇ 'ਤੇ ਉਪ ਰਾਜਪਾਲ ਸਖ਼ਤ, ਅਧਿਕਾਰੀਆਂ ਨੂੰ ਜਾਰੀ ਕੀਤੇ ਇਹ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।