ਆਸਥਾ ਦਾ ਸੈਲਾਬ; 11 ਦਿਨਾਂ ''ਚ 25 ਲੱਖ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ
Thursday, Feb 01, 2024 - 05:38 PM (IST)
ਅਯੁੱਧਿਆ- 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਿਛਲੇ 11 ਦਿਨਾਂ 'ਚ ਲਗਭਗ 25 ਲੱਖ ਸ਼ਰਧਾਲੂ ਰਾਮ ਮੰਦਰ 'ਚ ਰਾਮ ਲੱਲਾ ਦੇ ਦਰਸ਼ਨਾਂ ਨੂੰ ਆਏ। ਸ਼ਰਧਾਲੂਆਂ ਵਲੋਂ ਚੜ੍ਹਾਵੇ ਅਤੇ ਦਾਨ ਦੀ ਰਕਮ 11 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਮੰਦਰ ਟਰੱਸਟ ਦੇ ਦਫ਼ਤਰ ਇੰਚਾਰਜ ਪ੍ਰਕਾਸ਼ ਗੁਪਤਾ ਮੁਤਾਬਕ ਪਿਛਲੇ 11 ਦਿਨਾਂ 'ਚ ਕਰੀਬ 8 ਕਰੋੜ ਰੁਪਏ ਦਾਨ ਪੇਟੀ 'ਚ ਜਮ੍ਹਾਂ ਹੋਏ ਹਨ, ਜਦੋਂਕਿ ਚੈੱਕ ਅਤੇ ਆਨਲਾਈਨ ਰਾਹੀਂ ਪ੍ਰਾਪਤ ਹੋਈ ਰਾਸ਼ੀ ਕਰੀਬ 3.50 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ ਨੇ ਬਦਲੇ 'ਪਰਿਵਾਰਕ ਪੈਨਸ਼ਨ' ਦੇ ਨਿਯਮ, ਔਰਤਾਂ ਨੂੰ ਮਿਲੇਗੀ ਵੱਡੀ ਰਾਹਤ
ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਚ ਜਿੱਥੇ ਭਗਵਾਨ ਬਿਰਾਜਮਾਨ ਹਨ, ਉਥੇ ਗਰਭ ਗ੍ਰਹਿ ਦੇ ਸਾਹਮਣੇ 'ਦਰਸ਼ਨ ਮਾਰਗ' ਨੇੜੇ ਚਾਰ ਵੱਡੇ ਆਕਾਰ ਦੀਆਂ ਦਾਨ ਪੇਟੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ 'ਚ ਸ਼ਰਧਾਲੂ ਦਾਨ ਕਰ ਰਹੇ ਹਨ। ਇਸ ਤੋਂ ਇਲਾਵਾ 10 ਕੰਪਿਊਟਰਾਈਜ਼ਡ ਕਾਊਂਟਰਾਂ 'ਤੇ ਵੀ ਲੋਕ ਦਾਨ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਦਾਨ ਕਾਊਂਟਰ ’ਤੇ ਮੰਦਰ ਟਰੱਸਟ ਦੇ ਕਾਮੇ ਤਾਇਨਾਤ ਹਨ ਅਤੇ ਉਹ ਸ਼ਾਮ ਨੂੰ ਕਾਊਂਟਰ ਬੰਦ ਹੋਣ ’ਤੇ ਟਰੱਸਟ ਦੇ ਦਫ਼ਤਰ ’ਚ ਦਾਨ ਰਾਸ਼ੀ ਦਾ ਹਿਸਾਬ-ਕਿਤਾਬ ਜਮ੍ਹਾਂ ਕਰਵਾ ਦਿੰਦੇ ਹਨ।
ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ
14 ਲੋਕਾਂ ਦੀ ਟੀਮ ਜਿਨ੍ਹਾਂ 'ਚ 11 ਬੈਂਕ ਕਾਮੇ ਅਤੇ ਮੰਦਰ ਟਰੱਸਟ ਦੇ 3 ਲੋਕ ਸ਼ਾਮਲ ਹਨ। ਇਹ ਲੋਕ 4 ਦਾਨ ਪੇਟੀਆਂ ਵਿਚ ਚੜ੍ਹਾਵੇ ਦੀ ਗਿਣਤੀ ਕਰਦੇ ਹਨ। ਗੁਪਤਾ ਨੇ ਦੱਸਿਆ ਕਿ ਦਾਨ ਦੀ ਰਕਮ ਜਮ੍ਹਾ ਕਰਵਾਉਣ ਤੋਂ ਲੈ ਕੇ ਉਸ ਦੀ ਗਿਣਤੀ ਤੱਕ ਸਭ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8