ਵੱਡੀ ਖ਼ਬਰ : 29 ਲੱਖ ਦੇ ਇਨਾਮੀ 6 ਕੱਟੜ ਨਕਸਲੀਆਂ ਸਮੇਤ 25 ਨੇ ਕੀਤਾ ਸਰੰਡਰ

Monday, Aug 26, 2024 - 04:56 PM (IST)

ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਵਨਾਂਚਲ ਖੇਤਰ 'ਚ ਮਾਓਵਾਦੀ ਲਗਾਤਾਰ ਮਿਲ ਰਹੇ ਨੁਕਸਾਨ ਤੋਂ ਬੌਖਲਾਏ ਹੋਏ ਹਨ ਤਾਂ ਕੁਝ ਨਕਸਲੀ ਹੁਣ 'ਲਾਲ ਆਤੰਕ' ਨੂੰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਬੀਜਾਪੁਰ 'ਚ ਮਾਓਵਾਦ ਨੂੰ ਗੰਭੀਰ ਝਟਕਾ ਦਿੰਦੇ ਹੋਏ ਸੋਮਵਾਰ ਨੂੰ 29 ਲੱਖ ਰੁਪਏ ਦੇ ਇਨਾਮੀ 6 ਕੱਟੜ ਨਕਸਲੀਆਂ ਸਮੇਤ 25 ਮਾਓਵਾਦੀਆਂ ਨਾਲ ਆਤਮਸਮਰਪਣ ਕਰ ਦਿੱਤਾ ਹੈ। ਆਤਸਮਰਮਪਣ ਕਰਨ ਵਾਲੇ ਮਾਓਵਾਦੀਆਂ 'ਚ 8-8 ਲੱਖ ਦੇ 2 ਇਨਾਮੀ ਨਕਸਲੀ ਵੀ ਸ਼ਾਮਲ ਹਨ। ਸਮਰਪਣ ਕਰਨ ਵਾਲਿਆਂ 'ਚ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੀਆਂ 2 ਮਹਿਲਾ ਨਕਸਲੀ ਵੀ ਸ਼ਾਮਲ ਹਨ। ਸੰਗਠਨ 'ਚ ਭੇਦਭਾਵ ਤੋਂ ਪਰੇਸ਼ਾਨ ਹੋ ਕੇ ਨਕਸਲੀਆਂ ਨੇ ਇਹ ਕਦਮ ਚੁੱਕਿਆ ਹੈ।

ਬੀਜਾਪੁਰ ਪੁਲਸ ਸੁਪਰਡੈਂਟ ਜਿਤੇਂਦਰ ਯਾਦਵ ਦੇ ਸਾਹਮਣੇ ਸੋਮਵਾਰ ਨੂੰ ਇਨ੍ਹਾਂ ਨਕਸਲੀਆਂ ਨੇ ਆਤਮਸਰਪਣ ਕੀਤਾ ਹੈ। ਸਾਰੇ ਨਕਸਲੀ ਗਾਂਗਲੂਰ ਇਲਾਕੇ 'ਚ ਸਰਗਰਮ ਸਨ। ਸੰਗਠਨ ਦੇ ਅੰਦਰ ਹੋਣ ਵਾਲੇ ਭੇਦਭਾਵ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਪੁਲਸ ਦੇ ਸਾਹਮਣੇ ਹਥਿਆਰ ਸੁੱਟਣ ਦਾ ਫੈਸਲਾ ਕੀਤਾ ਹੈ। ਇਸ ਘਟਨਾ ਨੂੰ ਸੁਰੱਖਿਆ ਫ਼ੋਰਸਾਂ ਅਤੇ ਪੁਲਸ ਦੀ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ। ਬੀਜਾਪੁਰ 'ਚ ਪਿਛਲੇ 7 ਮਹੀਨਿਆਂ 'ਚ ਹੁਣ ਤੱਕ 170 ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ, ਜਦੋਂ ਕਿ 346 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਪ੍ਰੋਤਸਾਹਨ ਵਜੋਂ 25-25 ਹਜ਼ਾਰ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News