ਗੁਜਰਾਤ ’ਚ ਕੋਰੋਨਾ ਦਾ ਬਲਾਸਟ, ਇੰਸਟੀਚਿਊਟ ’ਚ 24 ਵਿਦਿਆਰਥੀ ਨਿਕਲੇ ਕੋਵਿਡ-19 ਪਾਜ਼ੇਟਿਵ

Monday, May 09, 2022 - 09:38 AM (IST)

ਗੁਜਰਾਤ ’ਚ ਕੋਰੋਨਾ ਦਾ ਬਲਾਸਟ, ਇੰਸਟੀਚਿਊਟ ’ਚ 24 ਵਿਦਿਆਰਥੀ ਨਿਕਲੇ ਕੋਵਿਡ-19 ਪਾਜ਼ੇਟਿਵ

ਅਹਿਮਦਾਬਾਦ– ਗੁਜਰਾਤ ’ਚ ਅਹਿਮਦਾਬਾਦ ਸ਼ਹਿਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ (ਐੱਨ. ਆਈ. ਡੀ.) ਦੇ ਕੁੱਲ 24 ਵਿਦਿਆਰਥੀ ਤਿੰਨ ਦਿਨਾਂ ’ਚ ਕੋਵਿਡ-19 ਤੋਂ ਪੀੜਤ ਮਿਲੇ ਹਨ। ਉੱਥੇ ਹੀ ਇਕੱਲੇ ਐਤਵਾਰ ਨੂੰ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦਾ ਪਤਾ ਲੱਗਣ ਨਾਲ ਹੀ ਸੰਸਥਾ ਦੀ ਸਿੱਖਿਅਕ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਅਹਿਮਦਾਬਾਦ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਇਰਸ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਤਹਿਤ ਸੰਸਥਾ ਦੇ ਨਵੇਂ ਬੁਆਏਜ਼ ਹੋਸਟਲ ਅਤੇ ਇਕ ਹੋਰ ਡਿਵੀਜ਼ਨ ਨੂੰ ਸੂਖਮ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ’ਚ ਐੱਨ. ਆਈ. ਡੀ. ਦੇ 24 ਵਿਦਿਆਰਥੀ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੂੰ ਹੋਸਟਲ ’ਚ ਇਕਾਂਤਵਾਸ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੰਸਥਾ ਦੇ ਹੋਸਟਲ ਅਤੇ ਬਲਾਕ-ਸੀ ’ਚ ਕੁੱਲ 178 ਵਿਦਿਆਰਥੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਸਿਹਤ ਵਿਭਾਗ ਸ਼ਹਿਰ ’ਚ ਘਰ-ਘਰ ਜਾ ਕੇ ਨਿਗਰਾਨੀ ਕਰੇਗਾ। ਵਾਇਰਸ ਦੇ ਲੱਛਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 


author

Tanu

Content Editor

Related News