ਤਾਮਿਲਨਾਡੂ ''ਚ 24 ਬਾਂਦਰਾਂ ਦੀ ਮੌਤ, ਜ਼ਹਿਰ ਦਿੱਤੇ ਜਾਣ ਦਾ ਖ਼ਦਸ਼ਾ

Sunday, Jan 23, 2022 - 03:10 PM (IST)

ਤਾਮਿਲਨਾਡੂ ''ਚ 24 ਬਾਂਦਰਾਂ ਦੀ ਮੌਤ, ਜ਼ਹਿਰ ਦਿੱਤੇ ਜਾਣ ਦਾ ਖ਼ਦਸ਼ਾ

ਤਿਰੂਚਿਰਾਪੱਲੀ (ਵਾਰਤਾ)- ਤਾਮਿਲਨਾਡੂ 'ਚ ਤਿਰੂਚਿਰਾਪੱਲੀ-ਚੇਨਈ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਨੇਦੁੰਗਰ ਪਿੰਡ 'ਚ ਐਤਵਾਰ ਨੂੰ ਬੋਨਟ ਮਕਾਕ ਪ੍ਰਜਾਤੀ ਦੇ 24 ਬਾਂਦਰ ਮ੍ਰਿਤਕ ਪਾਏ ਗਏ। ਜੰਗਲਾਤ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਬਾਂਦਰਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ 18 ਨਰ ਅਤੇ ਮਾਦਾ ਬਾਂਦਰਾਂ ਦੀਆਂ ਲਾਸ਼ਾਂ ਪਿੰਡ 'ਚ ਬਿਖਰੀਆਂ ਹੋਈਆਂ ਮਿਲੀਆਂ। ਮਾਮਲੇ ਦੀ ਸ਼ਿਕਾਇਤ ਹੋਣ ਤੋਂ ਬਾਅਦ ਜੰਗਲਾਤ ਅਧਿਾਕਰੀ ਨੇ ਪਸ਼ੂ ਡਾਕਟਰਾਂ ਨਾਲ ਪਿੰਡ ਪਹੁੰਚ ਕੇ ਸਥਾਨਕ ਲੋਕਾਂ ਤੋਂ ਪੁੱਛ-ਗਿੱਛ ਕੀਤੀ।

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ,''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਾਂਦਰਾਂ ਦੀ ਮੌਤ ਜ਼ਹਿਰ ਨਾਲ ਹੋਈ ਹੈ ਪਰ ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।'' ਉਨ੍ਹਾਂ ਕਿਹਾ ਕਿ ਅੰਤੜੀ ਦੇ ਨਮੂਨੇ ਜਾਂਚ ਲਈ ਭੇਜੇ ਜਾਣਗੇ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਨ੍ਹਾਂ ਜ਼ਹਿਰ ਦਿੱਤਾ ਗਿਆ ਸੀ ਜਾਂ ਨਹੀਂ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News