ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਕਰੋੜ ਦਾ ਸੋਨਾ ਜ਼ਬਤ
Saturday, Nov 05, 2022 - 01:31 PM (IST)
ਊਨਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਊਨਾ ਜ਼ਿਲ੍ਹਾ ਪੁਲਸ ਨੇ ਨਿਯਮਿਤ ਜਾਂਚ ਦੌਰਾਨ ਇਕ ਸ਼ੱਕੀ ਵਾਹਨ ਨੂੰ ਰੋਕਿਆ, ਜਿਸ 'ਚੋਂ 54.59 ਕਿਲੋਗ੍ਰਾਮ ਸ਼ੁੱਧ ਸੋਨੇ ਦੀਆਂ ਇੱਟਾਂ ਤੋਂ ਇਲਾਵਾ 6.7 ਕਿਲੋਗ੍ਰਾਮ ਕੀਮਤੀ ਧਾਤੂ ਬਰਾਮਦ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਰਿਜੀਤ ਸੇਨ ਠਾਕੁਰ ਨੇ ਕਿਹਾ, ਜ਼ਿਲ੍ਹੇ ਦੇ ਜਵਾਰ ਅਤੇ ਨੇਹਰੀਆਨ ਪਿੰਡਾਂ ਦਰਮਿਆਨ ਸ਼ੁੱਕਰਵਾਰ ਦੇਰ ਰਾਤ ਜਾਂਚ ਦੌਰਾਨ ਇਕ ਵਾਹਨ ਰੋਕਿਆ, ਜਿਸ 'ਚੋਂ 54.59 ਕਿਲੋਗ੍ਰਾਮ ਸ਼ੁੱਧ ਸੋਨੇ ਦੀਆਂ ਇੱਟਾਂ ਅਤੇ 6.7 ਕਿਲੋਗ੍ਰਾਮ ਕੀਮਤੀ ਧਾਤੂ ਜ਼ਬਤ ਕੀਤੀ ਹੈ ਅਤੇ ਵਾਹਨ ਨੂੰ ਵੀ ਬਰਾਮਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਸੋਨਾ ਅੱਗੇ ਦੀ ਕਾਰਵਾਈ ਲਈ ਆਬਕਾਰੀ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਸ਼੍ਰੀ ਠਾਕੁਰ ਨੇ ਦੱਸਿਆ ਕਿ ਸੋਨਾ ਅਤੇ ਕੀਮਤੀ ਧਾਤੂਆਂ ਨੂੰ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਕਸਬੇ 'ਚ ਇਕ ਰਿਫ਼ਾਇਨਰੀ ਫੈਕਟਰੀ ਲਿਜਾਇਆ ਜਾ ਰਿਹਾ ਸੀ। ਸੂਤਰਾਂ ਅਨੁਸਾਰ, ਸੋਨਾ ਪੇਰੂ ਅਤੇ ਤੰਜਾਨੀਆ ਦੇਸ਼ ਤੋਂ ਨਾਦੌਨ ਲਈ ਗੈਰ-ਕਾਨੂੰਨੀ ਤਰੀਕੇ ਤੋਂ ਲਿਜਾਇਆ ਜਾ ਰਿਹਾ ਸੀ। ਪੁਲਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਗੱਡੀ 'ਚ ਸੋਨਾ ਲਿਆਉਣ ਵਾਲੇ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ