ਦਿੱਲੀ ''ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, 24 ਘੰਟੇ ''ਚ 24 ਹਜ਼ਾਰ ਨਵੇਂ ਮਾਮਲੇ ਅਤੇ 381 ਮੌਤਾਂ
Wednesday, Apr 28, 2021 - 02:18 AM (IST)
ਨਵੀਂ ਦਿੱਲੀ - ਦਿੱਲੀ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਰਫਤਾਰ ਫੜ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 24,149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 381 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਦੇਸ਼ ਦੀ ਰਾਜਧਾਨੀ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 98,264 ਹੋ ਗਈ ਹੈ। ਇਨ੍ਹਾਂ ਵਿਚੋਂ 54,578 ਲੋਕ ਘਰ ਵਿੱਚ ਇਕਾਂਤਵਾਸ ਵਿੱਚ ਆਪਣਾ ਇਲਾਜ ਕਰਾ ਰਹੇ ਹਨ, ਜਦੋਂ ਕਿ ਬੀਤੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੁਲ 73,811 ਸੈਂਪਲ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਉਥੇ ਹੀ ਮੌਤ ਦਰ 1.40% ਦੇ ਕਰੀਬ ਹੈ। ਦੱਸ ਦਈਏ ਕਿ ਦਿੱਲੀ ਵਿੱਚ ਸੋਮਵਾਰ ਨੂੰ ਕੋਰੋਨਾ ਦੇ ਨਵੇਂ ਮਾਮਲੇ ਵਿੱਚ ਕਮੀ ਆਈ ਸੀ ਪਰ ਮੰਗਲਵਾਰ ਨੂੰ ਇੱਕ ਵਾਰ ਫਿਰ ਕੋਰੋਨਾ ਨੇ ਰਫਤਾਰ ਫੜ ਲਈ ਹੈ। ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਮੁਤਾਬਕ ਮੰਗਲਵਾਰ ਨੂੰ ਕੋਰੋਨਾ ਦੇ ਅੰਕੜਿਆਂ ਨੇ ਦਿੱਲੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 895 ਮੌਤਾਂ ਨਾਲ ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟੇ 'ਚ ਆਏ ਇੰਨੇ ਨਵੇਂ ਮਾਮਲੇ
ਜੇਕਰ ਪਾਜ਼ੇਟਿਵਿਟੀ ਰੇਟ ਦੀ ਗੱਲ ਕਰੀਏ ਤਾਂ ਉਹ ਹੁਣ ਵੀ 30-35 ਫ਼ੀਸਦੀ ਵਿਚਾਲੇ ਰਹਿ ਰਹੀ ਹੈ, ਜੋ ਚਿੰਤਾ ਵਧਾ ਰਹੀ ਹੈ। ਮੰਗਲਵਾਰ ਨੂੰ ਵੀ ਪਾਜ਼ੇਟਿਵਿਟੀ ਰੇਟ 32.72 ਫ਼ੀਸਦੀ ਸਾਹਮਣੇ ਆਈ। ਸੋਮਵਾਰ ਨੂੰ ਵੀ ਦਿੱਲੀ ਵਿੱਚ 20,201 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 380 ਮਰੀਜ਼ਾਂ ਨੇ ਦਮ ਤੋੜਿਆ ਸੀ। ਐਤਵਾਰ ਨੂੰ ਵੀ ਦਿੱਲੀ ਵਿੱਚ ਕੋਰੋਨਾ ਦੇ 22,913 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 350 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਸੀ। ਦਿੱਲੀ ਵਿੱਚ ਐਤਵਾਰ ਨੂੰ ਪਾਜ਼ੇਟਿਵਿਟੀ ਰੇਟ 30.21 ਫੀਸਦੀ ਸੀ, ਜੋ ਸੋਮਵਾਰ ਨੂੰ ਵੱਧ ਕੇ 35.02% ਹੋ ਗਈ ਸੀ। ਮੰਗਲਵਾਰ ਨੂੰ ਵੀ ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਮੁਤਾਬਕ, ਦਿੱਲੀ ਵਿੱਚ ਕੋਰੋਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਵਿੱਚ ਪਾਜ਼ੇਟਿਵਿਟੀ ਰੇਟ ਲਗਾਤਾਰ ਵੱਧ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।