5 ਸਾਲਾਂ ’ਚ PM ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਖ਼ਰਚ ਹੋਏ 239 ਕਰੋੜ ਰੁਪਏ

Friday, Dec 09, 2022 - 10:44 AM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ 5 ਸਾਲਾਂ ਵਿਚ ਕੀਤੇ ਗਏ ਵੱਖ-ਵੱਖ ਵਿਦੇਸ਼ੀ ਦੌਰਿਆਂ ’ਤੇ ਲਗਭਗ 239 ਕਰੋੜ ਰੁਪਏ ਖਰਚ ਹੋਏ। ਸਰਕਾਰ ਵਲੋਂ ਵੀਰਵਾਰ ਨੂੰ ਰਾਜ ਸਭਾ ਵਿਚ ਪੇਸ਼ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਤੋਂ ਸਭ ਤੋਂ ਉੱਚਾ ਪੱਧਰ ’ਤੇ ਵਿਦੇਸ਼ੀ ਭਾਈਵਾਲਾਂ ਵਿਚਾਲੇ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਭਾਰਤੀ ਦ੍ਰਿਸ਼ਟੀਕੋਣ ਪ੍ਰਤੀ ਸਮਝ ਨੂੰ ਬੜ੍ਹਾਵਾ ਮਿਲਿਆ ਹੈ। 

ਇਹ ਵੀ ਪੜ੍ਹੋ : 1998 ’ਚ ਭਾਜਪਾ ਵਿਧਾਇਕ ਹੋਇਆ ਸੀ ਅਗਵਾ, ਨਰਿੰਦਰ ਮੋਦੀ ਨੇ ਇੰਝ ਬਣਾਈ ਸੀ ਸਰਕਾਰ

ਪ੍ਰਧਾਨ ਮੰਤਰੀ ਦੀਆਂ ਵਿਦੇਸ਼ੀ ਯਾਤਰਾਵਾਂ ਦਾ ਉਦੇਸ਼ ਦੂਸਰੇ ਦੇਸ਼ਾਂ ਨਾਲ ਗੂੜੇ ਸਬੰਧਾਂ ਦਾ ਪ੍ਰਸਾਰ ਕਰਨਾ ਹੈ। ਮੰਤਰੀ ਨੇ ਨਵੰਬਰ 2017 ਵਿਚ ਫਿਲੀਪੀਨ ਯਾਤਰਾ ਤੋਂ ਇਹ ਵੇਰਵਾ ਪ੍ਰਦਾਨ ਕੀਤਾ। ਉਨ੍ਹਾਂ ਨੇ 36 ਯਾਤਰਾਵਾਂ ਵਿਚੋਂ ਹਰੇਕ ਵਿਚ ਪ੍ਰਧਾਨ ਮੰਤਰੀ ਦੇ ਨਾਲ ਜਾਣ ਵਾਲੇ ਵਫਦਾਂ ਵਿਚ ਸ਼ਾਮਲ ਮੈਂਬਰਾਂ ਦੀ ਜਾਣਕਾਰੀ ਵੀ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News