ਛੱਤੀਸਗੜ੍ਹ ''ਚ 3 ਇਨਾਮੀ ਸਮੇਤ 23 ਨਕਸਲੀਆਂ ਨੇ ਕੀਤਾ ਆਤਮਸਮਰਪਣ

01/28/2022 2:34:48 PM

ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਦੇ ਕੋਲਾਈਗੁੜਾ ਕੈਂਪ 'ਚ ਇਕ-ਇਕ ਲੱਖ ਰੁਪਏ ਦੇ 3 ਇਨਾਮੀ ਸਮੇਤ 23 ਨਕਸਲੀਆਂ ਨੇ ਪੁਲਸ ਅਤੇ ਸੀ.ਆਰ.ਪੀ.ਐੱਫ. ਅਫ਼ਸਰਾਂ ਦੇ ਸਾਹਮਣੇ ਸਰੰਡਰ ਕਰ ਦਿੱਤਾ। ਇਨ੍ਹਾਂ 'ਚ 8 ਔਰਤਾਂ ਹਨ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ ਕੋਲਾਈਗੁੜਾ 'ਚ ਸੁਰੱਖਿਆ ਫ਼ੋਰਸ ਦਾ ਨਵਾਂ ਕੈਂਪ ਖੋਲ੍ਹਿਆ ਗਿਆ। ਗਣਤੰਤਰ ਦਿਵਸ ਦੇ ਦਿਨ ਗ੍ਰਾਮੀਣ ਨਕਸਲੀ ਸੰਗਠਨ ਨਾਲ ਜੁੜੇ 23 ਲੋਕਾਂ ਨੂੰ ਆਤਮਸਮਰਪਣ ਕਰਵਾਉਣ ਕੈਂਪ ਲੈ ਕੇ ਪਹੁੰਚੇ ਸਨ। 10 ਹਜ਼ਾਰ ਦੀ ਉਤਸ਼ਾਹ ਰਾਸ਼ੀ ਦਾ ਚੈੱਕ ਅਤੇ ਮੁੜ ਵਸੇਬੇ ਨੀਤੀ ਦਾ ਲਾਭ ਦੇਣ ਦੀ ਗੱਲ ਕਹੀ। ਇਸ ਦੌਰਾਨ ਸੀ.ਆਰ.ਪੀ.ਐੱਫ. 50ਵੀਂ ਬਟਾਲੀਅਨ ਦੇ ਕਮਾਂਡੈਂਟ ਐੱਨ.ਪੀ. ਸਿੰਘ ਅਤੇ ਟੂ.ਆਈ.ਸੀ. ਪਾਮੁਲਾ ਕਿਸ਼ੋਰ, ਏ.ਐੱਸ.ਪੀ. ਸਚਿੰਦਰ ਚੌਬੇ, ਐੱਸ.ਡੀ.ਓ.ਪੀ. ਗਿਰੀਜਾ ਸ਼ੰਕਰ ਸਾਵ ਰਹੇ।

ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ ਮੁਖੀ ਨਕਸਲੀ ਮਾੜਵੀ ਸਿੰਗੇ, ਮਾੜਵੀ ਸੁਮੇ ਅਤੇ ਵੱਟੀ ਸਿੰਗੇ ਤਿੰਨੋਂ ਇਕ-ਇਕ ਲੱਖ ਦੇ ਇਨਾਮੀ ਹਨ। ਕੋਲਾਈਗੁੜਾ ਆਰ.ਪੀ.ਸੀ. ਪ੍ਰਧਾਨ ਅਰਜੁਨ, ਡੀ.ਏ.ਕੇ.ਐੱਮ.ਐੱਸ. ਮੈਂਬਰ ਵੇੜਮਾ ਰਾਜੇਸ਼, ਰਵਾ ਲੱਛਾ, ਵੇਟੀ ਦੁਲਾ ਅਤੇ ਮਾੜਵੀ ਹਿੜਮਾ, ਚੇਤਨਾ ਨਾਟਯ ਮੰਡਲੀ ਮੈਂਬਰ ਭੀਮੇ, ਮਾੜਵੀ ਹਿੜਮਾ ਅਤੇ ਮਾੜਵੀ ਪਾਲੀ, ਜੰਗਲੀ ਕਮੇਟੀ ਪ੍ਰਧਾਨ ਵੰਜਾਮ ਲੱਛੂ ਅਤੇ ਕਵਾਸੀ ਜੋਗਾ, ਜੀ.ਆਰ.ਡੀ. ਕਮਾਂਡਰ, ਓਂਦੇ ਮੁਆ, ਜੀ.ਆਰ.ਡੀ. ਮੈਂਬਰ ਮਾੜਵੀ ਪ੍ਰਿਯਾ ਅਤੇ ਸੋੜੀ ਮੁਆ, ਆਰਥਿਕ ਕਮੇਟੀ ਮੈਂਬਰ ਮਾੜਵੀ ਪੋਜਾ ਅਤੇ ਜਨਮਿਲੀਸ਼ੀਆ ਮੈਂਬਰ ਵੇਟੀ ਦੇਵੀ, ਵੇਟੀ ਸਨੇਸ਼, ਓਂਦੇ ਬੰਡੀ ਅਤੇ ਓਂਦੇ ਦੇਵਾ, ਕੇ.ਏ.ਐੱਮ.ਐੱਸ. ਮੈਂਬਰ ਮਾੜਵੀ ਹਿੜਮੇ, ਮਾੜਵੀ ਜੋਗੀ ਸ਼ਾਮਲ ਹਨ।


DIsha

Content Editor

Related News