ਤੁਨਿਸ਼ਾ ਤੋਂ ਬਾਅਦ ਹੁਣ ਲੀਨਾ ਨਾਗਵੰਸ਼ੀ ਨੇ ਕੀਤੀ ਖ਼ੁਦਕੁਸ਼ੀ, ਘਰ 'ਚ ਫਾਹੇ ਨਾਲ ਲਟਕਦੀ ਮਿਲੀ ਯੂ-ਟਿਊਬਰ

Wednesday, Dec 28, 2022 - 01:03 PM (IST)

ਤੁਨਿਸ਼ਾ ਤੋਂ ਬਾਅਦ ਹੁਣ ਲੀਨਾ ਨਾਗਵੰਸ਼ੀ ਨੇ ਕੀਤੀ ਖ਼ੁਦਕੁਸ਼ੀ, ਘਰ 'ਚ ਫਾਹੇ ਨਾਲ ਲਟਕਦੀ ਮਿਲੀ ਯੂ-ਟਿਊਬਰ

ਰਾਏਗੜ੍ਹ- ਤੁਨਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਰਾਏਗੜ੍ਹ ਦੀ ਰਹਿਣ ਵਾਲੀ 22 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਲੀਨਾ ਨਾਗਵੰਸ਼ੀ ਨੇ ਖ਼ੁਦਕੁਸ਼ੀ ਕਰ ਲਈ ਹੈ। ਲੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਸੀ ਅਤੇ ਇੰਸਟਾਗ੍ਰਾਮ 'ਤੇ ਉਸ ਦੇ 10 ਹਜ਼ਾਰ ਤੋਂ ਜ਼ਿਆਦਾ ਫੋਲੋਅਰਜ਼ ਸਨ। ਆਪਣੇ ਵੀਡੀਓ ਨਾਲ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਲੋਕਪ੍ਰਿਯ ਸੀ। ਲੀਨਾ ਨੇ 25 ਦਸੰਬਰ ਨੂੰ ਇੰਸਟਾਗ੍ਰਾਮ 'ਤੇ ਕ੍ਰਿਸਮਿਸ ਦੀ ਆਖ਼ਰੀ ਰੀਲ ਅਪਲੋਡ ਕੀਤੀ ਸੀ। ਲੀਨਾ ਬੀਕਾਮ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਰਾਏਗੜ੍ਹ ਦੇ ਕੇਲੋ ਵਿਹਾਰ ਕਾਲੋਨੀ 'ਚ ਰਹਿੰਦੀ ਸੀ। ਮਾਮਲੇ ਦੀ ਜਾਂਚ ਚਕਰਧਰ ਨਗਰ ਥਾਣਾ ਖੇਤਰ ਵਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖਾਣਾ ਬਣਾਉਂਦੇ ਸਮੇਂ ਝੌਂਪੜੀ 'ਚ ਲੱਗੀ ਅੱਗ, 4 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ

ਪੁਲਸ ਅਨੁਸਾਰ ਲੀਨਾ ਦੀ ਮਾਂ ਜਦੋਂ ਬਾਜ਼ਾਰ ਤੋਂ ਵਾਪਸ ਆਈ ਤਾਂ ਉਸ ਦੀ ਲਾਸ਼ ਘਰ ਦੀ ਛੱਤ 'ਤੇ ਲਟਕੀ ਮਿਲੀ। ਹਾਦਸੇ ਸਮੇਂ ਲੀਨਾ ਘਰ 'ਚ ਇਕੱਲੀ ਸੀ। ਪੁਲਸ ਨੇ ਕਿਹਾ,''ਜਦੋਂ ਉਸ ਦੀ ਮਾਂ ਦੁਪਹਿਰ ਨੂੰ ਘਰ ਆਈ ਤਾਂ ਉਹ ਆਪਣੇ ਕਮਰੇ 'ਚ ਨਹੀ ਸੀ। ਜਦੋਂ ਉਸ ਦੀ ਮਾਂ ਘਰ ਦੀ ਛੱਤ 'ਤੇ ਗਈ ਤਾਂ ਦਰਵਾਜ਼ਾ ਬੰਦ ਸੀ। ਕਿਸੇ ਤਰ੍ਹਾਂ ਉਸ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਲੀਨਾ ਨੂੰ ਆਪਣੇ ਹੀ ਘਰ ਦੀ ਛੱਤ 'ਤੇ ਲਟਕਦੇ ਦੇਖਿਆ। ਪੁਲਸ ਨੂੰ ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸਬ ਇੰਸਪੈਕਟਰ ਯਾਦਵ ਅਨੁਸਾਰ ਪੁਲਸ ਨੇ ਮ੍ਰਿਤਕਾ ਦਾ ਮੋਬਾਇਲ ਫ਼ੋਨ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News