ਨਾਈਜੀਰੀਆ ''ਚ 22 ਭਾਰਤੀ ਗ੍ਰਿਫ਼ਤਾਰ ! ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਮਾਮਲੇ ''ਚ ਹੋਈ ਕਾਰਵਾਈ

Tuesday, Jan 06, 2026 - 09:05 AM (IST)

ਨਾਈਜੀਰੀਆ ''ਚ 22 ਭਾਰਤੀ ਗ੍ਰਿਫ਼ਤਾਰ ! ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਮਾਮਲੇ ''ਚ ਹੋਈ ਕਾਰਵਾਈ

ਇੰਟਰਨੈਸ਼ਨਲ ਡੈਸਕ- ਨਾਈਜੀਰੀਆ ਦੀ ਨਸ਼ਾ ਰੋਕੂ ਏਜੰਸੀ ਨੇ ਲਾਗੋਸ ਦੀ ਅਪਾਪਾ ਬੰਦਰਗਾਹ ’ਤੇ ਇਕ ਜਹਾਜ਼ ’ਚੋਂ ਕੋਕੀਨ ਜ਼ਬਤ ਕੀਤੇ ਜਾਣ ਦੇ ਸਬੰਧ ਵਿਚ ‘ਐੱਮ.ਵੀ. ਅਰੁਣਾ ਹੁਲਿਆ’ ਨਾਂ ਦੇ ਵਪਾਰਕ ਜਹਾਜ਼ ਦੇ ਚਾਲਕ ਦਲ ਦੇ 22 ਭਾਰਤੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਨਾਈਜੀਰੀਆਈ ਵੈੱਬ ਪੋਰਟਲ ‘ਪੰਚ’ ਅਨੁਸਾਰ, ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ (ਐੱਨ.ਡੀ.ਐੱਲ.ਈ.ਏ.) ਨੇ ਕਿਹਾ ਕਿ ਲਾਗੋਸ ਦੀ ਅਪਾਪਾ ਬੰਦਰਗਾਹ ਸਥਿਤ ਜੀ.ਡੀ.ਐੱਨ.ਐੱਲ. ਟਰਮੀਨਲ ’ਤੇ ਤਾਇਨਾਤ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਸੀ।

ਏਜੰਸੀ ਦੇ ਮੀਡੀਆ ਡਾਇਰੈਕਟਰ ਫੇਮੀ ਬਾਬਾਫੇਮੀ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ, ‘ਮਾਰਸ਼ਲ ਦੀਪ ਸਮੂਹ ਤੋਂ ਆਏ ਜਹਾਜ਼ ਤੋਂ 31.5 ਕਿੱਲੋ ਕੋਕੀਨ ਬਰਾਮਦਗੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਜਹਾਜ਼ ਦੇ ਕਪਤਾਨ ਸ਼ਰਮਾ ਸ਼ਸ਼ੀ ਭੂਸ਼ਣ ਅਤੇ ਚਾਲਕ ਦਲ ਦੇ 21 ਹੋਰ ਮੈਂਬਰ ਸ਼ਾਮਲ ਹਨ।’


author

Harpreet SIngh

Content Editor

Related News