ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ ਕਰਦੀਆਂ ਤਸਵੀਰਾਂ

Saturday, Apr 10, 2021 - 03:50 AM (IST)

ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ ਕਰਦੀਆਂ ਤਸਵੀਰਾਂ

ਮੁੰਬਈ - ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਇੱਥੇ 2,233 ਨਵੇਂ ਕੋਰੋਨਾ ਪਾਜ਼ੇਟਿਵ ਮਿਲੇ ਅਤੇ 42 ਲੋਕਾਂ ਦੀ ਮੌਤ ਹੋਈ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਤਸਵੀਰ ਵੀ ਦੇਖਣ ਨੂੰ ਮਿਲੀ। ਵੀਰਵਾਰ ਨੂੰ ਦੇਰ ਰਾਤ ਸ਼ਹਿਰ ਦੇ ਅਮਰਧਾਮ ਸ਼ਮਸ਼ਾਨਘਾਟ ਵਿੱਚ ਇਕੱਠੇ 42 ਕੋਰੋਨਾ ਪੀੜਤ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਨ੍ਹਾਂ ਵਿੱਚ 20 ਦਾ ਅੰਤਿਮ ਸਸਕਾਰ ਬਿਜਲੀ ਸ਼ਮਸ਼ਾਨਘਾਟ ਵਿੱਚ ਅਤੇ 22 ਦਾ ਲੱਕੜੀ ਦੀਆਂ ਚਿਖਾਂ 'ਤੇ ਹੋਇਆ। 6 ਲਾਸ਼ਾਂ ਨੂੰ ਤਾਂ ਇੱਕ ਦੇ ਉੱਪਰ ਇੱਕ ਰੱਖ ਕੇ ਸਾੜਿਆ ਗਿਆ। ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਿਉਨੀਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼ੰਕਰ ਗੋਰੇ ਨੇ ਕਿਹਾ ਕਿ ਇਕੱਠੇ 6 ਲਾਸ਼ਾਂ ਨੂੰ ਸਾੜਨਾ ਅਣਮਨੁੱਖੀ ਗੱਲ ਹੈ। ਇਸ ਮਾਮਲੇ ਦੀ ਜਾਂਚ ਕਰਾ ਕੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਬਕਾ ਮੰਤਰੀ ਅਤੇ BJP ਨੇਤਾ ​​​ਰਾਧਾਕ੍ਰਿਸ਼ਣ ਵਿਖੇ ਪਾਟਿਲ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ।

ਇਹ ਵੀ ਪੜ੍ਹੋ- ਕੋਵਿਡ-19: ਦਿੱਲੀ ਦੇ ਸਾਰੇ ਸ‍ਕੂਲ ਅਗਲੇ ਹੁਕਮ ਤੱਕ ਬੰਦ

ਸ਼ਿਵਸੇਨਾ ਨੇ BJP 'ਤੇ ਦੋਸ਼ ਲਗਾਇਆ
ਸ਼ਿਵਸੇਨਾ ਦੇ ਸੇਵਾਦਾਰ ਬਾਲਾਸਾਹਿਬ ਬੋਰਾਟੇ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇੱਕ ਹੀ ਐਂਬੁਲੈਂਸ ਵਿੱਚ 6 ਲਾਸ਼ਾਂ ਨੂੰ ਲੈ ਜਾਣਾ ਗਲਤ ਹੈ। ਇਸ ਤੋਂ ਬਾਅਦ ਇਕੱਠੇ ਇਨ੍ਹਾਂ ਦਾ ਅੰਤਿਮ ਸੰਸਕਾਰ ਕਰਨਾ ਤਾਂ ਬੇਹੱਦ ਅਣਮਨੁੱਖੀ ਗੱਲ ਹੈ। ਅਸੀਂ ਨਗਰ ਨਿਗਮ ਵਿੱਚ ਸੱਤਾਧਾਰੀ BJP ਦੇ ਸਾਹਮਣੇ ਕਈ ਵਾਰ ਐਂਬੁਲੈਂਸ ਦੀ ਗਿਣਤੀ ਵਧਾਉਣ ਦਾ ਮੁੱਦਾ ਚੁੱਕਿਆ ਪਰ ਕਿਸੇ ਨੇ ਇਸ 'ਤੇ ਧਿਆਨ ਨਹੀਂ ਦਿੱਤਾ।

ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ

ਮਰੀਜ਼ਾਂ ਦੇ ਮਾਮਲੇ ਵਿੱਚ ਜ਼ਿਲ੍ਹਾ ਟਾਪ-10 ਵਿੱਚ
ਅਹਿਮਦਨਗਰ ਜ਼ਿਲ੍ਹਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਮਾਮਲੇ ਵਿੱਚ ਟਾਪ-10 ਵਿੱਚ ਹੈ। ਜ਼ਿਲ੍ਹੇ ਵਿੱਚ ਹਰ ਰੋਜ਼ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਹੁਣ ਤੱਕ ਮਰੀਜ਼ਾਂ ਦੀ ਗਿਣਤੀ 1.9 ਲੱਖ ਤੱਕ ਪਹੁੰਚ ਚੁੱਕੀ ਹੈ। 1270 ਲੋਕਾਂ ਦੀ ਮੌਤ ਹੋਈ ਹੈ। ਹੁਣੇ ਵੀ ਜ਼ਿਲ੍ਹੇ ਵਿੱਚ 11,637 ਐਕਟਿਵ ਮਾਮਲੇ ਹਨ। ਬੀਤੇ 24 ਘੰਟਿਆਂ ਵਿੱਚ ਹੀ ਕੋਰੋਨਾ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ 48 ਤੱਕ ਪਹੁੰਚ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News