ਗਾਜ਼ੀਪੁਰ ''ਚ 217 ਭੇਡਾਂ ਦੀ ਮੌਤ ਤੋਂ ਬਾਅਦ ਮਚੀ ਭਾਜੜ

Saturday, May 15, 2021 - 01:57 AM (IST)

ਗਾਜ਼ੀਪੁਰ : ਜਮਾਨੀਆ ਕੋਤਵਾਲੀ ਖੇਤਰ ਦੇ ਮਲਸਾ ਪਿੰਡ ਵਿੱਚ ਵੀਰਵਾਰ ਦੀ ਦੇਰ ਰਾਤ ਕਰੀਬ 2 ਵਜੇ ਸ਼ੱਕੀ ਹਾਲਾਤਾਂ ਵਿੱਚ 217 ਭੇਡਾਂ ਦੇ ਮਰਨ ਨਾਲ ਪਿੰਡ ਵਿੱਚ ਭਾਜੜ ਮੱਚ ਗਈ। ਪਿੰਡ ਸਮੇਤ ਨੇੜਲੇ ਖੇਤਰਾਂ ਵਿੱਚ ਭੇਡਾਂ ਦੀ ਮੌਤ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਵੱਡੀ ਗਿਣਤੀ ਵਿੱਚ ਭੇਡਾਂ ਦੀ ਮੌਤ ਦੀ ਸੂਚਨਾ 'ਤੇ ਤਹਸੀਲ, ਪੁਲਸ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ।

ਇਹ ਵੀ ਪੜ੍ਹੋ- ਦੇਸ਼ਭਰ 'ਚ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਗਸਤ ਤੱਕ ਰੱਦ

ਅਧਿਕਾਰੀਆਂ ਨੂੰ ਦਿੱਤੀ ਸੂਚਨਾ
ਮਲਸਾ ਪਿੰਡ ਨਿਵਾਸੀ ਰਾਘਵਸ਼ਰਣ ਪਾਲ ਅਤੇ ਭੈਰੋਨਾਥ ਪਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਸ਼ਾਮ 4 ਵਜੇ ਭੇਡਾਂ ਨੂੰ ਚਰਾਉਣ ਤੋਂ ਬਾਅਦ ਹਾਤੇ ਵਿੱਚ ਬੰਦ ਕਰ ਦਿੱਤਾ। ਦੇਰ ਰਾਤ ਕਰੀਬ ਦੋ ਵਜੇ ਜਦੋਂ ਅੱਖ ਖੁੱਲ੍ਹੀ ਤਾਂ ਹਾਤੇ ਵਿੱਚ ਕੋਈ ਹਲਚਲ ਨਹੀਂ ਸੂਣਾਈ ਦਿੱਤੀ। ਜਿਸਦੇ ਬਾਅਦ ਹਾਤੇ ਵਿੱਚ ਜਾ ਕੇ ਵੇਖਿਆ ਤਾਂ ਇੱਕ ਦੇ 'ਤੇ ਇੱਕ ਭੇਡਾਂ ਮਰੀਆਂ ਹੋਈਆਂ ਪਈਆਂ ਸਨ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਅਤੇ ਤਹਿਸੀਲ ਦੇ ਅਧਿਕਾਰੀਆਂ ਨੂੰ ਦਿੱਤੀ। ਘਟਨਾ ਦੀ ਸੂਚਨਾ 'ਤੇ ਤਹਿਸੀਲ ਪ੍ਰਸ਼ਾਸਨ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਪਸ਼ੂ ਪਾਲਣ ਵਿਭਾਗ ਦੇ ਡਾਕਟਰ ਨੇ ਭੇਡਾਂ ਦਾ ਅੰਗ ਪ੍ਰੀਖਣ ਕੀਤਾ। 

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 24 ਘੰਟਿਆਂ ਵਿੱਚ ਆਏ 39923 ਨਵੇਂ ਮਾਮਲੇ, 53 ਹਜ਼ਾਰ ਤੋਂ ਵੱਧ ਹੋਏ ਠੀਕ

ਫੂਡ ਪੁਆਇਜਨਿੰਗ ਦੀ ਵਜ੍ਹਾ ਨਾਲ ਹੋਈ ਮੌਤ 
ਭੇਡਾਂ ਦਾ ਪ੍ਰੀਖਣ ਕਰਣ ਵਾਲੇ ਵੈਟਰਨਰੀਅਨ ਡਾ. ਸੰਤੋਸ਼ ਕੁਮਾਰ ਨੇ ਦੱਸਿਆ ਕਿ ਕੁਲ 217 ਭੇਡਾਂ ਮਰੀਆਂ ਹਨ। ਜਿਨ੍ਹਾਂ ਵਿਚੋਂ ਰਾਘਵਸ਼ਰਣ ਪਾਲ ਦੀਆਂ 170 ਅਤੇ ਭੈਰੋਨਾਥ ਪਾਲ ਦੀਆਂ 47 ਭੇਡਾਂ ਹਨ। ਮ੍ਰਿਤਕ ਭੇਡਾਂ ਵਿੱਚ 58 ਨਰ ਅਤੇ 159 ਮਾਦਾ ਹਨ। ਅੰਗ ਪ੍ਰੀਖਣ ਤੋਂ ਬਾਅਦ ਪਤਾ ਲੱਗਾ ਕਿ ਇਨ੍ਹਾਂ ਭੇਡਾਂ ਕਿ ਮੌਤ ਫੂਡ ਪੁਆਇਜਨਿੰਗ ਦੀ ਵਜ੍ਹਾ ਨਾਲ ਹੋਈ ਹੈ। ਬਾਅਦ ਵਿੱਚ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਇੱਕ ਦਿਨ ਪਹਿਲਾ ਘਰ ਵਿੱਚ ਤਿਲਕ ਦਾ ਪ੍ਰੋਗਰਾਮ ਸੀ। ਜਿਸ ਦਾ ਬਚਿਆ ਹੋਇਆ ਖਾਣਾ ਭੇਡਾਂ ਨੂੰ ਖਿਲਾਇਆ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ

ਅਫਵਾਹਾਂ ਦਾ ਬਾਜ਼ਾਰ ਗਰਮ 
ਭੇਡਾਂ ਦੇ ਮਰਨ ਨੂੰ ਲੈ ਕੇ ਪਿੰਡ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਕੱਠੇ ਵੱਡੀ ਗਿਣਤੀ ਵਿੱਚ ਭੇਡਾਂ ਦੇ ਮਰਨ ਪਿੱਛੇ ਪਿੰਡ ਦੇ ਲੋਕ ਗੰਗਾ ਦੇ ਪਾਣੀ ਨੂੰ ਦੱਸਦੇ ਹੋਏ ਕਈ ਤਰ੍ਹਾਂ ਦੀਆਂ ਚਰਚਾ ਕਰਦੇ ਹੋਏ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਗੰਗਾ ਦਾ ਪਾਣੀ ਕੋਰੋਨਾ ਦੀ ਵਜ੍ਹਾ ਨਾਲ ਦੂਸਿ਼ਤ ਹੋ ਗਿਆ ਹੈ ਅਤੇ ਇਸ ਦੂਸਿ਼ਤ ਪਾਣੀ ਨੂੰ ਪੀ ਕੇ ਭੇਡਾਂ ਕਿ ਮੌਤ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News