ਹਰਿਆਣਾ ''ਚ ਕੋਰੋਨਾ ਦੇ 21 ਨਵੇਂ ਮਾਮਲੇ, ਵਧੀ ਪੀੜਤਾਂ ਦੀ ਗਿਣਤੀ

05/04/2020 3:36:06 PM

ਚੰਡੀਗੜ੍ਹ-ਹਰਿਆਣਾ 'ਚ ਕੋਰੋਨਾ ਪੀੜਤਾਂ ਦੇ ਅੱਜ 21 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਇਹ ਮਹਾਮਾਰੀ ਹੁਣ ਚਿੰਤਾਜਨਕ ਅਤੇ ਵਿਸਫੋਟਕ ਰੂਪ ਲੈਣ ਲੱਗੀ ਹੈ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 463 ਤੱਕ ਪਹੁੰਚ ਚੁੱਕੀ ਹੈ ਜਦਕਿ 251 ਲੋਕ ਠੀਕ ਹੋ ਕੇ ਘਰ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ 'ਚ 5 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲੇ ਵੱਧ ਕੇ 207 ਤੱਕ ਪਹੁੰਚ ਗਏ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅੱਜ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੂਬੇ 'ਚ ਕੋਰੋਨਾਵਾਇਰਸ ਦੇ ਅੱਜ ਝੱਜਰ ਤੋਂ 11, ਸੋਨੀਪਤ 5, ਪਾਨੀਪਤ 3, ਨੂੰਹ ਅਤੇ ਗੁਰੂਗ੍ਰਾਮ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। 

ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ ਦਾ ਅੰਕੜਾ ਹੁਣ 36,964 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 20940 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 16024 ਨਿਗਰਾਨੀ 'ਚ ਹਨ। ਹੁਣ ਤੱਕ 36765 ਕੋਰੋਨਾ ਸ਼ੱਕੀ ਦੇ ਨਮੂਨਿਆਂ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 33179 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕ ਸਮੇਤ 463 ਪਾਜ਼ੇਟਿਵ ਪਾਏ ਗਏ ਹਨ। 3123 ਸੈਂਪਲ ਦੀ ਰਿਪੋਰਟ ਹੁਣ ਆਣੀ ਹਾਲੇ ਬਾਕੀ ਹੈ। ਸੂਬੇ 'ਚ ਕੋਰੋਨਾ ਦੇ ਕਾਰਨ ਅੰਬਾਲਾ 'ਚ 2, ਫਰੀਦਾਬਾਦ, ਕਰਨਾਲ ਅਤੇ ਰੋਹਤਕ ਤੋਂ 1-1 ਮੌਤ ਹੋਣ ਦੀ ਪੁਸ਼ਟੀ ਬੁਲੇਟਿਨ 'ਚ ਕੀਤੀ ਗਈ ਹੈ। 


Iqbalkaur

Content Editor

Related News