2024 ਦਾ ਮਾਨਸੂਨ ਖ਼ਤਮ, ਆਮ ਨਾਲੋਂ 7.6 ਫੀਸਦੀ ਜ਼ਿਆਦਾ ਪਿਆ ਮੀਂਹ

Tuesday, Oct 01, 2024 - 07:03 PM (IST)

2024 ਦਾ ਮਾਨਸੂਨ ਖ਼ਤਮ, ਆਮ ਨਾਲੋਂ 7.6 ਫੀਸਦੀ ਜ਼ਿਆਦਾ ਪਿਆ ਮੀਂਹ

ਨਵੀਂ ਦਿੱਲੀ (ਭਾਸ਼ਾ)- ਸਾਲ 2024 ਦਾ ਮਾਨਸੂਨ ਖ਼ਤਮ ਹੋ ਗਿਆ ਹੈ ਅਤੇ ਇਸ ਦੌਰਾਨ ਆਮ ਨਾਲੋਂ 7.6 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਦਿੱਤੀ। ਆਈ. ਐੱਮ. ਡੀ. ਦੇ ਅੰਕੜਿਆਂ ਮੁਤਾਬਕ ਰਾਜਸਥਾਨ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ ਜ਼ਿਆਦਾ ਮੀਂਹ ਪਿਆ।

ਇਹ ਵੀ ਪੜ੍ਹੋ: ਕੈਲਗਰੀ: ਘਰ 'ਚੋਂ ਮਿਲੀਆਂ 2 ਲੋਕਾਂ ਦੀਆਂ ਲਾਸ਼ਾਂ, ਜਾਂਚ 'ਚ ਜੁਟੀ ਪੁਲਸ

ਭਾਰਤ ਦੇ ਖੇਤੀਬਾੜੀ ਖੇਤਰ ਲਈ ਮਾਨਸੂਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਕੁੱਲ ਕਾਸ਼ਤਯੋਗ ਖੇਤਰ ਦਾ 52 ਫੀਸਦੀ ਹਿੱਸਾ ਇਸ ’ਤੇ ਨਿਰਭਰ ਕਰਦਾ ਹੈ। ਇਹ ਜਲ ਭੰਡਾਰਾਂ ਨੂੰ ਮੁੜ ਭਰਨ ਲਈ ਵੀ ਜ਼ਰੂਰੀ ਹੈ, ਜਿਨ੍ਹਾਂ ਤੋਂ ਦੇਸ਼ ਭਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ, ਨਾਲ ਹੀ ਬਿਜਲੀ ਵੀ ਪੈਦਾ ਹੁੰਦੀ ਹੈ।

ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News