2019 Hyundai Venue ਬਣੀ ਪਹਿਲੀ ਮੇਡ-ਇਨ ਇੰਡੀਆ ਕੈਨੇਕਟੇਡ SUV
Wednesday, Apr 17, 2019 - 11:08 PM (IST)
ਨਵੀਂ ਦਿੱਲੀ - ਭਾਰਤ ਦੀ ਦੂਜੀ ਵੱਡੀ ਕਾਰ ਕੰਪਨੀ Hyundai ਮੋਟਰ ਇੰਡੀਆ ਲਿਮਟਿਡ ਨੇ ਦੇਸ਼ 'ਚ ਪਹਿਲੀ ਕੈਨੇਕਟੇਡ SUV Hyundai VENUE ਨੂੰ ਪੇਸ਼ ਕਰ ਦਿੱਤਾ ਹੈ। ਭਾਰਤ 'ਚ ਪੇਸ਼ ਕਰਨ ਦੇ ਨਾਲ ਹੀ ਇਸ ਦਾ ਗਲੋਬਲ ਡੈਬਿਊ 2019 ਨਿਊਯਾਰਕ ਇੰਟਰਨੈਸ਼ਨਲ ਆਟੋ ਸ਼ੋਅ ਦੌਰਾਨ ਕੀਤਾ ਗਿਆ। ਇਸ ਦੀ ਲਾਂਚਿੰਗ ਭਾਰਤ 'ਚ ਮਈ ਦੇ ਮਹੀਨੇ 'ਚ ਹੋਵੇਗੀ।
ਬਜ਼ਾਰ 'ਚ ਆਉਣ ਤੋਂ ਬਾਅਦ ਭਾਰਤੀ ਬਜ਼ਾਰ 'ਚ Venue SUV ਦਾ ਮੁਕਾਬਲਾ ਫੋਰਡ EcoSport, ਟਾਟਾ Nexon, ਮਾਰੂਤੀ ਸੁਜੂਕੀ Vitara Brezza ਅਤੇ ਮਹਿੰਦਰਾ XUV300 ਨਾਲ ਹੋਵੇਗਾ। ਪਹਿਲੀ ਕੈਨੇਕਟੇਡ ਐੱਸ. ਯੂ. ਵੀ. ਹੋਣ ਕਾਰਨ Venue 'ਚ ਢੇਰਾਂ ਕੈਨੇਕਟੇਡ ਫੀਚਰਸ ਦਿੱਤੇ ਗਏ ਹਨ। ਇਸ 'ਚ ਕੈਨੇਕਟੀਵਿਟੀ ਲਈ ਬਲੂਲਿੰਕ ਤਕਨਾਲੋਜੀ ਦਿੱਤੀ ਗਈ ਹੈ। ਬਲੂਲਿੰਕ ਤਕਨਾਲੋਜੀ 'ਚ 33 ਕੈਨੇਕਟੀਵਿਟੀ ਫੀਚਰਸ ਮੌਜੂਦ ਹਨ, ਜਿਸ 'ਚੋਂ 10 ਫੀਚਰਸ ਖਾਸ ਤੌਰ 'ਤੇ ਭਾਰਤ ਲਈ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਫੀਚਰਸ 'ਚ ਲੋਕੇਸ਼ਨ ਬੇਸਡ ਸਰਵਿਸੇਜ, AI ਬੇਸਡ ਵਾਇਸ ਕਮਾਂਡਰਸ ਅਤੇ ਇੰਜਣ, AC ਅਤੇ ਡੋਰਸ ਲਈ ਰਿਮੋਟ ਫੰਕਸ਼ੰਸ ਮਿਲਣਗੇ।
ਸੈਫਟੀ ਦੇ ਲਿਹਾਜ਼ ਨਾਲ Hyundai Venue 'ਚ ਸਟੈਂਡਰਡ ਤੌਰ 'ਤੇ ਡੁਅਲ ਫਰੰਟ ਏਅਰਬੈਗਸ, ABS, ਸੀਟ ਬੈਲਟ ਰਿਮਾਇੰਡਰ ਅਤੇ ਰੀਅਰ ਪਾਰਕਿੰਗ ਸੈਂਸਰ ਦਿੱਤੇ ਗਏ ਹਨ। ਨਾਲ ਹੀ ਇਸ 'ਚ ਕਈ ਹੋਰ ਫੀਚਰਸ ਜਿਹੇ ਇਲੈਕਟ੍ਰਾਨਿਕ ਸਨਰੂਫ, ਵਾਇਰਲੈੱਸ ਫੋਨ ਚਾਰਜਿੰਗ, ਏਅਰ ਪਿਊਰੀਫਾਇਰ ਅਤੇ ਕਰੂਜ਼ ਕੰਟਰੋਲ ਵੀ ਦਿੱਤੇ ਜਾਣਗੇ।
ਮੈਕੇਨੀਕਲ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ Hyundai VENUE ਕੰਪਨੀ ਦੀ ਪਹਿਲੀ ਕਾਰ ਹੈ ਜਿਸ 'ਚ ਇਨਾਂ ਹਾਊਸ ਡੇਵਲਪਡ 7-ਸਪੀਡ ਐਂਡ ਐਡਵਾਂਸਡ DCT ਤਕਨਾਲੋਜੀ ਦਿੱਤੀ ਗਈ ਹੈ। ਨਾਲ ਹੀ ਇਥੇ 6 MT ਅਤੇ 5 MT ਟ੍ਰਾਂਸਮਿਸ਼ਨ ਵੀ ਉਪਲੱਬਧ ਹੋਵੇਗਾ। VENUE 'ਚ 1.2 L Kappa ਪੈਟਰੋਲ ਅਤੇ 1.4 L ਡੀਜ਼ਲ ਇੰਜਣ ਦੇ ਨਾਲ Kappa 1.0 ਲੀਟਰ ਟਰਬੋ (T) GD ਪੈਟਰੋਲ ਇੰਜਣ ਵੀ ਆਵੇਗਾ।
ਕੰਪਨੀ ਨੇ ਇਕ ਸਟੇਟਮੈਂਟ ਜਾਰੀ ਕਰ ਕਿਹਾ ਹੈ ਕਿ ਇਹ ਕਾਰ ਸਪੇਸ, ਕੰਫਰਟ, ਸੇਫਟੀ ਅਤੇ ਸਟਾਈਲ ਲਈ ਖਾਸ ਹੈ ਅਤੇ ਇਸ ਨੂੰ ਨੌਜਵਾਨਾਂ ਨੂੰ ਖਾਸ ਤੌਰ 'ਤੇ ਧਿਆਨ 'ਚ ਰੱਖ ਕੇ ਉਤਾਰਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 8 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।