2007 ਹੈਦਰਾਬਾਦ ਧਮਾਕਾ : ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਇਕ ਨੂੰ ਉਮਰਕੈਦ

Tuesday, Sep 11, 2018 - 12:56 AM (IST)

ਹੈਦਰਾਬਾਦ-11 ਸਾਲ ਪਹਿਲਾਂ ਹੈਦਰਬਾਦ 'ਚ ਹੋਏ ਦੋਹਰੇ ਬੰਬ ਧਮਾਕਿਆਂ ਦੇ ਮਾਮਲੇ 'ਚ ਐੱਨ.ਆਈ.ਏ. ਦੀ ਸਪੈਸ਼ਲ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਅਨੀਕ ਸ਼ਫੀਕ ਸਇਦ ਅਤੇ ਇਸਮਾਇਲ ਚੌਧਰੀ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਹੈ, ਜਦਕਿ ਤੀਜੇ ਦੋਸ਼ੀ ਤਾਰਿਕ ਅੰਜੁਮ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। 
ਫਾਂਸੀ ਦੀ ਸਜ਼ਾ ਪਾਉਣ ਵਾਲਿਆਂ 'ਚੋਂ ਅਨੀਕ ਨੇ ਕਥਿਤ ਤੌਰ 'ਤੇ ਲੁੰਬਿਨੀ ਪਾਰਕ 'ਚ ਬੰਬ ਰੱਖਿਆ ਸੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਅਕਬਰ ਨੇ ਦਿਲਸੁਖਨਗਰ 'ਚ ਬੰਬ ਰੱਖਿਆ ਸੀ, ਪਰ ਇਸ 'ਚ ਧਮਾਕਾ ਨਹੀਂ ਹੋਇਆ ਸੀ। ਅਦਾਲਤ ਨੇ ਇਨ੍ਹਾਂ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉੱਥੇ ਹੀ ਤਾਰਿਕ ਅੰਜੁਮ ਨੂੰ ਹੋਰ ਦੋਸ਼ੀਆਂ ਦਾ ਸਾਥ ਦੇਣ ਦੇ ਅਪਰਾਧ 'ਚ ਸੋਮਵਾਰ ਨੂੰ ਦੋਸ਼ੀ ਠਹਰਾਇਆ। 
ਜ਼ਿਕਰਯੋਗ ਹੈ ਕਿ 25 ਅਗਸਤ 2007 ਮਤਲਬ 11 ਸਾਲ ਪਹਿਲਾਂ ਹੈਦਰਾਬਾਦ 'ਚ 2 ਵੱਖ-ਵੱਖ ਜਗ੍ਹਾਵਾਂ 'ਤੇ ਬੰਬ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ਤੋਂ ਬਾਅਦ ਹੈਦਰਾਬਾਦ ਸਮੇਤ ਪੂਰੇ ਭਾਰਤ 'ਚ ਗੜਕੰਪ ਮੱਚ ਗਿਆ. ਇਨ੍ਹਾਂ 'ਚੋਂ ਇਕ ਬੰਬ ਧਮਾਕਾ ਗੋਕੁਲ ਚਾਟ 'ਚ ਹੋਇਆ, ਜਦਕਿ ਦੂਜਾ ਲੁੰਬਿਨੀ ਪਾਰਕ 'ਚ ਹੋਇਆ ਸੀ। ਸ਼ਾਮ ਲਗਭਗ 7.45 ਵਜੇ ਸਿਲਸਿਲੇਵਾਰ ਬੰਬ ਧਮਾਕੇ ਹੋਏ ਸਨ, ਜਿਸ 'ਚ ਗੋਕੁਲ ਚਾਟ 'ਤੇ ਹੋਏ ਧਮਾਕੇ 'ਚ 32 ਲੋਕਾਂ ਦੀ ਮੌਤ ਹੋਈ ਸੀ, ਜਦਕਿ ਲੁੰਬਿਨੀ ਪਾਰਕ 'ਚ 10 ਲੋਕ ਮਾਰੇ ਗਏ ਸਨ। ਇਸ ਧਮਾਕਿਆਂ 'ਚ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।


Related News