2002 ਗੁਜਰਾਤ ਦੰਗੇ : SC ਦਾ ਹੁਕਮ- ਬਿਲਕਿਸ ਬਾਨੋ ਨੂੰ ਮੁਆਵਜ਼ਾ ਦੇਵੇ ਸੂਬਾ ਸਰਕਾਰ

09/30/2019 12:30:34 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅੱਜ ਭਾਵ ਸੋਮਵਾਰ ਨੂੰ 2002 ਗੁਜਰਾਤ ਦੰਗਿਆਂ ਦੀ ਪੀੜਤਾ ਬਿਲਕਿਸ ਬਾਨੋ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ। ਕੋਰਟ ਨੇ ਗੁਜਰਾਤ ਸਰਕਾਰ ਨੂੰ ਦੋ ਹਫਤਿਆਂ ਦੇ ਅੰਦਰ 50 ਲੱਖ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੂਬਾ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਦੋ ਹਫਤਿਆਂ ਦੇ ਅੰਦਰ 50 ਲੱਖ ਰੁਪਏ ਦਾ ਭੁਗਤਾਨ ਕਰੇ, ਨਾਲ ਹੀ ਨੌਕਰੀ ਅਤੇ ਰਹਿਣ ਨੂੰ ਘਰ ਦੇਵੇ। ਬਿਲਕਿਸ ਬਾਨੋ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਸਰਕਾਰ ਨੇ ਉਸ ਨੂੰ ਅਜੇ ਤਕ ਮੁਆਵਜ਼ਾ ਨਹੀਂ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਬਿਲਕਿਸ ਬਾਨੋ 2002 ਦੇ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਰੇਪ ਦੀ ਸ਼ਿਕਾਰ ਹੋਈ ਸੀ। 

ਇਹ ਹੈ ਪੂਰਾ ਮਾਮਲਾ—
2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਕ ਰੇਪ ਹੋਇਆ ਸੀ। ਉਸ ਸਮੇਂ ਉਸ ਦੀ ਉਮਰ 21 ਸਾਲ ਸੀ। ਦੰਗਿਆਂ 'ਚ ਉਸ ਦੀ 3 ਸਾਲ ਦੀ ਬੱਚੀ ਨੂੰ ਵੀ ਮਾਰ ਦਿੱਤਾ ਗਿਆ ਸੀ। ਇਸ ਦਰਿੰਦਗੀ ਤੋਂ ਬਾਅਦ ਬਾਨੋ ਨੂੰ ਮਰਨ ਲਈ ਛੱਡ ਦਿੱਤਾ ਗਿਆ ਪਰ ਉਸ ਦੀ ਜਾਨ ਬਚ ਗਈ ਅਤੇ ਉਨ੍ਹਾਂ ਨੇ ਨਿਆਂ ਲਈ ਲੰਬੀ ਲੜਾਈ ਲੜੀ। ਦਰਅਸਲ 27 ਫਰਵਰੀ 2002 ਨੂੰ ਗੋਧਰਾ ਕਾਂਡ ਮਗਰੋਂ ਗੁਜਾਰਤ ਵਿਚ ਫਿਰਕੂ ਹਿੰਸਾ ਫੈਲ ਗਈ ਸੀ। ਹਜ਼ਾਰਾਂ ਹਿੰਦੂ ਅਤੇ ਮੁਸਲਿਮ ਪਰਿਵਾਰ ਸੁਰੱਖਿਅਤ ਥਾਂਵਾਂ 'ਤੇ ਜਾ ਰਹੇ ਸਨ। ਇਸ 'ਚ ਇਕ ਬਿਲਕਿਸ ਬਾਨੋ ਦਾ ਪਰਿਵਾਰ ਸੀ। ਉਨ੍ਹਾਂ ਦਾ ਪਰਿਵਾਰ ਟਰੱਕ ਵਿਚ ਬੈਠ ਕੇ ਜਾ ਰਿਹਾ ਸੀ। ਉਸ 'ਚ 17 ਲੋਕ ਸਨ। ਕਰੀਬ 30-35 ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਟਰੱਕ ਵਿਚ ਮੌਜੂਦ 14 ਲੋਕਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਵਿਚ ਬਿਲਕਿਸ ਦੀ 3 ਸਾਲ ਦੀ ਬੱਚੀ ਵੀ ਸ਼ਾਮਲ ਸੀ। ਉਸ ਦੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਬਿਲਕਿਸ ਨਾਲ ਸਮੂਹਿਕ ਰੇਪ ਕੀਤਾ। 


Tanu

Content Editor

Related News