2000 ਕਰੋੜ ਰੁਪਏ ਦੀ ਟੈਕਸ ਚੋਰੀ, ਸ਼ੱਕ ਦੇ ਘੇਰੇ ’ਚ ਭਾਰਤ ਦਾ ਸਭ ਤੋਂ ਵੱਡਾ ਮੀਟ ਐਕਸਪੋਰਟਰ

04/13/2019 9:32:27 PM

ਨਵੀਂ ਦਿੱਲੀ– ਆਮਦਨ ਕਰ ਵਿਭਾਗ ਨੇ ਦੇਸ਼ ਵਿਚ ਮੱਝ ਦੇ ਸਭ ਤੋਂ ਵੱਡੇ ਮੀਟ ਐਕਸਪੋਰਟਰ ’ਤੇ ਕਥਿਤ ਤੌਰ ’ਤੇ 2000 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਸ਼ੱਕ ਪ੍ਰਗਟ ਕੀਤਾ ਹੈ। ਆਮਦਨ ਕਰ ਵਿਭਾਗ ਵਲੋਂ ਇਹ ਸ਼ੱਕ ਲਗਭਗ 3 ਮਹੀਨੇ ਪਹਿਲਾਂ ਐਲਾਨਾ ਗਰੁੱਪ ’ਤੇ ਇਥੇ ਮਾਰੇ ਗਏ ਛਾਪਿਆਂ ਤੋਂ ਬਾਅਦ ਪ੍ਰਗਟ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਮਾਮਲੇ ਨਾਲ ਜੁੜੇ ਲੋਕਾਂ ਨੇ ਸ਼ਨੀਵਾਰ ਦਿੱਤੀ।

ਖਬਰਾਂ ਮੁਤਾਬਕ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੇਖਿਆ ਕਿ ਉਕਤ ਕਥਿਤ ਟੈਕਸ ਚੋਰੀ ਐਕਸਪੋਰਟ ਐਨਵਾਇਸ ਅਤੇ ਖਰਚੇ ਨੂੰ ਵਧਾ ਕੇ ਵਿਖਾਈ ਗਈ। ਵਿਭਾਗ ਵਲੋਂ ਸਾਹਮਣੇ ਆਈ ਇਸ ਜਾਣਕਾਰੀ ਨੂੰ ਵਿਭਾਗ ਦੇ ਹੀ ਅਸੈੱਸਮੈਂਟ ਵਿੰਗ ਨਾਲ ਸਾਂਝਾ ਕੀਤਾ ਜਾਏਗਾ। ਉਸ ਤੋਂ ਬਾਅਦ ਕੰਪਨੀ ਨੂੰ ਨੋਟਿਸ ਭੇਜਿਆ ਜਾਏਗਾ।

ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਮੁੰਬਈ ਸ਼ਾਖਾ ਨੇ ਗਰੁੱਪ ਦੀਆਂ ਕੰਪਨੀਆਂ ਦੇ ਲਗਭਗ 50 ਕੰਪਲੈਕਸਾਂ ਦੀ ਜਾਂਚ ਕੀਤੀ ਸੀ। ਇਸ ਮਾਮਲੇ ਵਿਚ ਐਲਾਨਾ ਗਰੁੱਪ ਨੇ ਕੋਈ ਟਿੱਪਣੀ ਨਹੀਂ ਕੀਤੀ। ਮਾਮਲੇ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ।


Inder Prajapati

Content Editor

Related News