35 ਸਾਲਾ ਸ਼ਖ਼ਸ ਦੀ ਘਿਨੌਣੀ ਕਰਤੂਤ, 20 ਮਹੀਨੇ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Monday, Jan 23, 2023 - 04:57 PM (IST)

35 ਸਾਲਾ ਸ਼ਖ਼ਸ ਦੀ ਘਿਨੌਣੀ ਕਰਤੂਤ, 20 ਮਹੀਨੇ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੁੰਬਈ (ਭਾਸ਼ਾ)- ਸੈਂਟਰਲ ਮੁੰਬਈ ਦੇ ਵਰਲੀ ਇਲਾਕੇ 'ਚ 20 ਮਹੀਨੇ ਦੀ ਇਕ ਬੱਚੀ ਨਾਲ ਉਸ ਦੇ ਗੁਆਂਢੀ ਨੇ ਜਬਰ ਜ਼ਿਨਾਹ ਕੀਤਾ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ, ਬੱਚੀ ਦੇ ਮਾਤਾ-ਪਿਤਾ ਨੇ ਐਤਵਾਰ ਨੂੰ ਆਪਣੇ ਗੁਆਂਢੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ : ਗਰਭਪਾਤ ਕਰਵਾਉਣਾ ਜਾਂ ਨਹੀਂ ਕਰਵਾਉਣਾ ਔਰਤ ਦਾ ਅਧਿਕਾਰ ਹੈ : ਹਾਈ ਕੋਰਟ

ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ, ਪੀੜਤ ਪਰਿਵਾਰ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਅਤੇ ਕੁਝ ਦਿਨ ਪਹਿਲੇ ਬੱਚੀ ਦੇ ਮਾਤਾ-ਪਿਤਾ ਘਰੋਂ ਬਾਹਰ ਗਏ ਸਨ, ਉਦੋਂ ਉਨ੍ਹਾਂ ਦੇ 35 ਸਾਲਾ ਗੁਆਂਢੀ ਨੇ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਬੁਰੀ ਤਰ੍ਹਾਂ ਰੋਣ ਨਾਲ ਉਸ ਦੇ ਮਾਤਾ-ਪਿਤਾ ਨੂੰ ਲੱਗਾ ਕਿ ਕੁਝ ਗੜਬੜ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 (ਜਬਰ ਜ਼ਿਨਾਹ) ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News