2019 ''ਚ ਭਾਜਪਾ ਦੇ 20 ਸੰਸਦ ਮੈਂਬਰਾਂ ਦੀਆਂ ਵਧਣਗੀਆਂ ਮੁਸ਼ਕਲਾਂ
Monday, Dec 17, 2018 - 02:21 PM (IST)

ਨਵੀਂ ਦਿੱਲੀ— ਉਂਝ ਤਾਂ ਵਿਧਾਨਸਭਾ ਚੋਣਾਂ ਤੋਂ ਲੋਕਸਭਾ ਚੋਣਾਂ ਨੂੰ ਲੈ ਕੇ ਕੋਈ ਸਿਆਸੀ ਰੁਝਾਨ ਨਹੀਂ ਕੱਢੇ ਜਾ ਸਕਦੇ ਫਿਰ ਵੀ ਹਾਲ ਹੀ 'ਚ ਆਏ ਨਤੀਜੇ ਜੇਕਰ ਕੋਈ ਸੰਕੇਤ ਦਿੰਦੇ ਹਨ ਤਾਂ ਭਾਜਪਾ ਦੇ ਕਈ ਸੰਸਦ ਮੈਂਬਰਾਂ ਦੀਆਂ ਟੈਂਸ਼ਨਾਂ ਵਧ ਸਕਦੀਆਂ ਹਨ। ਉਨ੍ਹਾਂ ਨੂੰ 2019 ਦੀਆਂ ਲੋਕਸਭਾ ਚੋਣਾਂ 'ਚ ਜ਼ਿਆਦਾ ਮਸ਼ੱਕਤ ਕਰਨੀ ਪੈ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਦੇ ਸੰਸਦੀ ਖੇਤਰ 'ਚ ਆਉਣ ਵਾਲੀਆਂ ਜ਼ਿਆਦਾ ਸੀਟਾਂ ਗੁਆ ਦਿੱਤੀਆਂ ਹਨ।
ਛੱਤੀਸਗੜ੍ਹ 'ਚ 10 ਭਾਜਪਾ ਸੰਸਦ ਮੈਂਬਰਾਂ ਲਈ ਹਾਲਾਤ ਜ਼ਿਆਦਾ ਮੁਸ਼ਕਲ ਹਨ ਕਿਉਂਕਿ ਕਾਂਗਰਸ ਨੇ ਇਸ ਵਾਰ ਚੋਣਾਂ 'ਚ ਕਲੀਨ ਸਵਿਪ ਕਰ ਦਿੱਤਾ। 90 ਮੈਂਬਰਾਂ ਵਾਲੀ ਅਸੈਂਬਲੀ 'ਚ ਭਾਜਪਾ ਦੀਆਂ ਸੀਟਾਂ ਘਟ ਕੇ 15 'ਤੇ ਆ ਗਈਆਂ। ਹਾਲਾਂਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਇਕ ਅੰਗਰੇਜ਼ੀ ਅਖਬਾਰ ਨੇ 20 ਅਜਿਹੇ ਸੰਸਦ ਮੈਂਬਰਾਂ ਨੂੰ ਸ਼ਾਰਟਲਿਸਟ ਕੀਤਾ ਹੈ ਜਿਨ੍ਹਾਂ ਲਈ ਆਮ ਚੋਣਾਂ 'ਚ ਆਪਣੀ ਪਾਰਟੀ ਦੀ ਲੀਡ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੋਵੇਗੀ।
ਇਨ੍ਹਾਂ ਨੇ ਆਪਣੇ-ਆਪਣੇ ਲੋਕਸਭਾ ਖੇਤਰਾਂ 'ਚ ਭਾਜਪਾ ਨੇ ਘੱਟ ਤੋਂ ਘੱਟ ਪੰਜ ਅਸੈਂਬਲੀ ਸੀਟਾਂ ਗੁਆਈਆਂ ਹਨ। ਆਓ ਜਾਣਦੇ ਹਾਂ ਭਾਜਪਾ ਦੇ 20 ਸੰਸਦ ਮੈਂਬਰ ਕਿਹੜੇ ਹਨ ਜਿਨ੍ਹਾਂ ਦਾ ਸਾਹਮਣੇ ਵੱਡੀਆਂ ਚੁਣੌਤੀਆਂ ਹਨ।
1. ਕਰਨਲ ਸੋਨਾਰਾਮ ਜਾਟ
ਲੋਕਸਭਾ ਸੀਟ-ਵਾੜਮੇਰ(ਰਾਜਸਥਾਨ)
ਅਸੈਂਬਲੀ ਸੀਟ-8
ਬੀ.ਜੇ.ਪੀ ਨੇ ਜਿੱਤੀ-1
ਕਾਂਗਰਸ ਨੂੰ ਮਿਲੀ-7
ਪ੍ਰੈਸ਼ਰ ਪੁਆਇੰਟ
ਇਹ ਖੇਤਰ ਬੀ.ਜੇ.ਪੀ. ਦੇ ਦਿੱਗਜ਼ ਨੇਤਾ ਜਸਵੰਤ ਸਿੰਘ ਦਾ ਗੜ੍ਹ ਹੈ ਜਿਨ੍ਹਾਂ ਨੂੰ 2014 'ਚ ਟਿਕਟ ਨਹੀਂ ਮਿਲੀ ਸੀ ਅਤੇ ਉਨ੍ਹਾਂ ਨੇ ਨਿਰਦਲੀ ਚੋਣਾਂ ਲੜੀਆਂ ਸਨ। ਉਨ੍ਹਾਂ ਦੇ ਬੇਟੇ ਅਤੇ ਬਾੜਮੇਰ ਦੇ ਸਾਬਕਾ ਐੱਮ.ਪੀ. ਮਾਨਵੇਂਦਰ ਸਿੰਘ ਹੁਣ ਕਾਂਗਰਸ 'ਚ ਹਨ। ਜਸਵੰਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਰੱਖਦੇ ਹੋਏ ਰਾਜਪੂਤ ਸਮੁਦਾਇ ਬੀ.ਜੇ.ਪੀ. ਤੋਂ ਕਾਫੀ ਨਾਰਾਜ ਹੈ। ਅਜਿਹੇ 'ਚ ਆਪਣੇ ਖਿਲਾਫ ਇਸ ਧਾਰਨਾ ਨੂੰ ਅਗਲੇ ਮਹੀਨੇ 'ਚ ਬੀ.ਜੇ.ਪੀ ਨੂੰ ਬਦਲਣਾ ਹੋਵੇਗਾ।
2. ਬਹਾਦੁਰ ਸਿੰਘ ਕੋਲੀ
ਲੋਕਸਭਾ ਸੀਟ-ਭਰਤਪੁਰ(ਰਾਜਸਥਾਨ)
ਵਿਧਾਨਸਭਾ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-0
ਕਾਂਗਰਸ ਨੇ ਜਿੱਤੀਆਂ-5
ਟੈਂਸ਼ਨ ਦੀ ਗੱਲ- ਇੱਥੇ ਮੌਜੂਦਾ ਸਾਂਸਦ ਬਹਾਦੁਰ ਸਿੰਘ ਕੋਲੀ ਦੇ ਖਿਲਾਫ ਮਾਹੌਲ ਹੈ। ਇਸ ਦੇ ਨਾਲ ਹੀ ਭਰਤਪੁਰ 'ਚ ਬੀ.ਜੇ. ਪੀ ਦੇ ਅੰਦਰ ਕਾਫੀ ਮਤਭੇਦ ਹੈ। ਅਸੈਂਬਲੀ ਚੋਣਾਂ ਜਿਵੇਂ ਹੀ ਭਰਤਪੁਰ ਲਈ ਟਿਕਟਾਂ ਦਾ ਐਲਾਨ ਕੀਤਾ ਗਿਆ ਤਾਂ ਕੋਲੀ ਨੇ ਕਿਹਾ ਕਿ ਟਿਕਟ ਬਟਵਾਰੇ 'ਤੇ ਉਨ੍ਹਾਂ ਤੋਂ ਸਲਾਹ ਨਹੀਂ ਲਈ ਗਈ ਇਸ ਲਈ ਪਾਰਟੀ ਦੇ ਸਾਰੇ ਉਮੀਦਵਾਰ ਚੋਣ ਹਾਰ ਜਾਣਗੇ। ਯੂ.ਪੀ. ਦੇ ਮਥੁਰਾ ਸੀਮਾ ਦੇ ਨੇੜੇ ਭਰਤਪੁਰ ਇਕ ਖੇਤੀ ਵਾਲਾ ਖੇਤਰ ਹੈ। ਇੱਥੇ ਖੇਤੀ ਸੰਕਟ ਅਤੇ ਬੇਰੁਜ਼ਗਾਰੀ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ।
3. ਰਾਹੁਲ ਕਾਸਵਾਨ
ਲੋਕਸਭਾ ਸੀਟ-ਚੁਰੂ(ਰਾਜਸਥਾਨ)
ਅਸੈਂਬਰੀ ਸੀਟਾਂ-8
ਬੀ.ਜੇ.ਪੀ.ਨੇ ਜਿੱਤੀਆਂ-2
ਕਾਂਗਰਸ ਨੇ ਜਿੱਤੀਆਂ-5
ਮੁਸ਼ਕਲ ਕੀ ਹੈ- ਚਾਰ ਵਾਰ ਤੋਂ ਚੁਰੂ ਤੋਂ ਬੀ.ਜੇ.ਪੀ.ਸਾਂਸਦ ਰਾਮ ਸਿੰਘ ਕਾਸਵਾਨ ਨੇ 2014 'ਚ ਆਪਣੇ ਬੇਟੇ ਰਾਹੁਲ ਕਾਸਵਾਨ ਦੇ ਲਈ ਆਪਣੀ ਸੀਟ ਛੱਡ ਦਿੱਤੀ ਸੀ। ਇਸ ਵਾਰ ਰਾਮ ਸਿੰਘ ਕਾਸਵਾਨ ਸਾਦੁਲਪੁਰ ਤੋਂ ਵਿਧਾਨਸਭਾ ਦੀਆਂ ਚੋਣਾਂ ਲੜੇ ਅਤੇ ਹਾਰ ਗਏ। ਕਾਂਗਰਸ ਅਤੇ ਬੀ.ਐੱਸ.ਪੀ. ਤੋਂ ਬਾਅਦ ਉਹ ਤੀਜੇ ਨੰਬਰ 'ਤੇ ਰਹੇ।
4. ਰਾਜਵਰਧਨ ਰਾਠੌੜ
ਲੋਕਸਭਾ ਸੀਟ-ਜੈਪੁਰ(ਦੇਹਾਤ) ਰਾਜਸਥਾਨ
ਵਿਧਾਨ ਸਭਾ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੇ ਜਿੱਤੀਆਂ-5
ਪ੍ਰੈਸ਼ਰ ਪੁਆਇੰਟ-ਨਵੇਂ ਪਰਿਸੀਮਨ ਦੇ ਬਾਅਦ ਇਹ ਸੀਟ 2009 'ਚ ਹੋਂਦ 'ਚ ਆਈ। ਉਸੇ ਸਾਲ ਕਾਂਗਰਸ ਦੇ ਲਾਲ ਚੰਦ ਕਟਾਰੀਆ ਚੋਣ ਜਿੱਤੇ। 2014 'ਚ ਬੀ.ਜੇ.ਪੀ. ਨੇ ਓਲੰਪਿਕਸ ਗੋਲਡ ਮੈਡਲਿਸਟ ਰਾਠੌੜ ਨੂੰ ਚੋਣਾਂ 'ਚ ਉਤਾਰਿਆਂ ਅਤੇ ਉਨ੍ਹਾਂ ਨੇ 3 ਲੱਖ ਤੋਂ ਵੀ ਜ਼ਿਆਤਾ ਵੋਟਾਂ ਨਾਲ ਜਿੱਤ ਹਾਸਲ ਦਰਜ ਕੀਤੀ। ਹਾਲਾਂਕਿ ਗ੍ਰਾਮੀਣ ਸੰਕਟ ਬੀ.ਜੇ.ਪੀ.ਲਈ ਚੁਣੌਤੀ ਬਣ ਰਿਹਾ ਹੈ।
5. ਸੰਤੋਸ਼ ਅਹਿਲਾਵਤ
ਲੋਕਸਭਾ ਸੀਟ-ਝੁੰਝੁਨੂ(ਰਾਜਸਥਾਨ)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-5
ਪ੍ਰੈਸ਼ਰ ਪੁਆਇੰਟ- ਇਹ ਕਾਂਗਰਸ ਦਾ ਗੜ੍ਹ ਹੈ ਜਿੱਥੋਂ ਦਿੱਗਜ ਕਾਂਗਰਸ ਨੇਤਾ ਸੀਸ ਰਾਮ ਓਲਾ ਲਗਾਤਾਰ ਪੰਜ ਵਾਰ ਚੋਣਾਂ ਜਿੱਤੇ ਅਤੇ 2014 'ਚ ਬੀ.ਜੇ.ਪੀ. ਨਾਲ ਪਹਿਲੀ ਵਾਰ ਲੜ ਰਹੇ ਸੰਤੋਸ਼ ਅਹਿਲਾਵਤ ਤੋਂ ਹਾਰ ਗਏ। ਮੋਦੀ ਲਹਿਰ 'ਚ ਅਹਿਲਾਵਤ 2.3 ਲੱਖ ਵੋਟਾਂ ਤੋਂ ਚੋਣਾਂ ਜਿੱਤੇ। 2014 'ਚ ਸਾਂਸਦ ਬਣਨ ਤੋਂ ਪਹਿਲਾਂ ਅਹਿਲਾਵਤ ਸੂਰਜਗੜ੍ਹ ਤੋਂ ਵਿਧਾਇਕ ਸੀ। ਇਸ ਵਾਰ ਬੀ.ਜੇ.ਪੀ.3000 ਵੋਟਾਂ ਦੇ ਅੰਤਰ ਤੋਂ ਹੀ ਸੂਰਜਗੜ੍ਹ ਤੋਂ ਜਿੱਤ ਸਕੀ। ਬੀ.ਜੇ.ਪੀ. ਨੂੰ ਜਾਟਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ।
6. ਗਜੇਂਦਰ ਸਿੰਘ ਸ਼ੇਖਾਵਤ
ਲੋਕਸਭਾ ਸੀਟ-ਜੋਧਪੁਰ(ਰਾਜਸਥਾਨ)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਰਆਇੰਟ-ਫਿਲਹਾਲ ਇਹ ਸੀਟ ਬੀ.ਜੇ.ਪੀ. ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕੋਲ ਹੈ, ਜਿਨ੍ਹਾਂ ਨੂੰ ਇਲਾਕੇ 'ਚ 'ਗੱਜੂ ਬਣਾ' ਕਿਹਾ ਜਾਂਦਾ ਹੈ। 2014 'ਚ ਸ਼ੇਖਾਵਤ ਚਾਰ ਲੱਖ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਜਿੱਤ ਕੇ ਪਹਿਲੀ ਵਾਰ ਐੱਮ.ਪੀ. ਬਣੇ। ਸ਼ੇਖਾਵਤ ਨੇ ਜੋਧਪੁਰ ਤੋਂ ਹਵਾਈ ਸੇਵਾਵਾਂ ਲਈ ਕਾਫੀ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਛਵੀ ਸਾਰਿਆਂ ਲਈ ਉਪਲੱਬਧ ਰਹਿਣ ਵਾਲੇ ਨੇਤਾ ਦੀ ਹੈ। ਇੱਥ ਰਾਜਪੂਤ ਅਤੇ ਮੁਸਲਿਮ ਵੋਟਰਾਂ ਦੀ ਨਾਰਾਜ਼ਗੀ ਵੀ ਬੀ.ਜੇ.ਪੀ. ਦੀਆਂ ਟੈਂਸ਼ਨ ਵਧਾ ਸਕਦੀ ਹੈ।
7. ਮਨੋਜ ਰਾਜੋਰਿਆ
ਲੋਕਸਭਾ ਸੀਟ-ਕਰੌਲੀ-ਧੋਲਪੁਰ(ਰਾਜਸਥਾਨ)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-1
ਕਾਂਗਰਸ ਨੇ ਜਿੱਤੀਆਂ-6
ਪ੍ਰੈਸ਼ਰ ਪੁਆਇੰਟ-ਇਹ ਕਾਂਗਰਸ ਦਾ ਗੜ੍ਹ ਹੈ। 2013 'ਚ ਜਦੋਂ ਬੀ.ਜੇ.ਪੀ. ਨੇ ਰਾਜਸਥਾਨ 'ਚ ਕਲੀਨ ਸਵਿਪ ਕੀਤਾ ਸੀ ਉਸ ਸਮੇਂ ਵੀ ਕਾਂਗਰਸ ਨੇ ਇੱਖੋਂ ਦੀ 8 'ਚੋਂ 6 ਸੀਟਾਂ ਜਿੱਤੀਆਂ ਸਨ। 2014 'ਚ ਰਾਜੋਰਿਆ ਦੀ ਜਿੱਤ ਦਾ ਅੰਤਰ 25,000 ਤੋਂ ਥੋੜ੍ਹਾ ਜਿਹਾ ਜ਼ਿਆਦਾ ਸੀ। ਉਸ ਸਮੇਂ ਰਾਜਸਥਾਨ 'ਚ ਜ਼ਿਆਦਾਤਰ ਸਾਂਸਦ ਇਕ ਲੱਖ ਵੋਟਾਂ ਤੋਂ ਜਿੱਤੇ ਸਨ।
8. ਸੀ.ਆਰ. ਚੌਧਰੀ
ਲੋਕਸਭਾ ਸੀਟ-ਨਾਗੌਰ( ਰਾਜਸਥਾਨ)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੇ ਜਿੱਤੀਆਂ-5
ਪ੍ਰੈਸ਼ਰ ਪੁਆਇੰਟ-2014 ਤੋਂ ਪਹਿਲਾਂ ਬੀ.ਜੇ.ਪੀ. ਨੇ ਦੋ ਵਾਰ ਇਹ ਸੀਟ ਜਿੱਤੀ ਸੀ। ਨਾਗੌਰ 'ਚ ਹਮੇਸ਼ਾ ਤੋਂ ਬੀ.ਜੇ.ਪੀ. ਅਤੇ ਕਾਂਗਰਸ 'ਚ ਕੜਾ ਮੁਕਾਬਲਾ ਦੇਖਿਆ ਗਿਆ ਹੈ। ਕਿਉਂਕਿ ਇਹ ਜਾਟ ਬਾਹੁਲਯ ਖੇਤਰ ਹੈ। ਅਜਿਹੇ 'ਚ ਪਾਰਟੀਆਂ ਜਾਟ ਉਮੀਦਵਾਰ ਹੀ ਉਤਾਰਦੀ ਰਹੀ ਹੈ। ਸ਼ੁਰੂਆਤੀ ਦਿਨਾਂ 'ਚ ਕਾਂਗਰਸ ਦੇ ਦਿੱਗਜ ਨੇਤਾ ਨਾਥੂਰਾਮ ਮਿਰਧਾ ਇਸ ਸੀਟ ਤੋਂ ਜਿੱਤੇ ਸਨ। ਸੀ.ਆਰ.ਚੌਧਰੀ ਨੇ ਪਹਿਲੀ ਵਾਰ 2014 'ਚ ਚੋਣਾਂ ਜਿੱਤੀਆਂ ਅਤੇ ਹੁਣ ਉਰ ਕੇਂਦਰੀ ਮੰਤਰੀ ਹੈ।
9. ਸੁਮੇਧਾਨੰਦ ਸਰਸਵਤੀ
ਲੋਕਸਭਾ ਸੀਟ-ਸੀਕਰ(ਰਾਜਸਥਾਨ)
ਬੀ.ਜੇ.ਪੀ ਨੂੰ ਮਿਲੀ-1
ਕਾਂਗਰਸ ਨੇ ਜਿੱਤੀ-6
ਪ੍ਰੈਸ਼ਰ ਪੁਆਇੰਟ- ਸਰਸਵਤੀ ਪਹਿਲੀ ਵਾਰ ਸੀਕਰ ਤੋਂ ਚੋਣਾਂ ਲੜੇ ਅਤੇ ਜਿੱਤੇ। ਸੀਕਰ ਕਿਸਾਨ ਬਾਹੁਲਯ ਜਾਟ ਸੀਟ ਹੈ ਅਤੇ ਕਿਸਾਨਾਂ ਦੇ ਮਸਤੇ ਤੋਂ ਹੀ ਚੋਣਾਂ 'ਚ ਛਾਏ ਰਹੇ ਹਨ। ਬੀ.ਜੇ.ਪੀ. ਨੇ 2013 'ਚ 6 ਸੀਟਾਂ ਜਿੱਤ ਕੇ ਬਿਹਤਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਵਾਰ ਉਸ ਨੂੰ ਸਿਰਫ ਇਕ ਸੀਟ ਮਿਲੀ। ਖੇਤੀ ਦੇ ਸੰਕਟ ਕਾਰਨ ਮੌਜੂਦ ਸਾਂਸਦ ਖਿਲਾਫ ਲੋਕਾਂ ਦੀ ਨਾਰਾਜ਼ਗੀ ਵਧ ਗਈ ਇਸ ਨਾਲ ਬੀ.ਜੇ.ਪੀ. 'ਤੇ ਦਬਾਅ ਵਧ ਗਿਆ।
10. ਸੁਖਬੀਰ ਸਿੰਘ ਜੌਨਪੁਰੀਆ
ਲੋਕਸਭਾ ਸੀਟ-ਟੋਂਕ-ਸਵਾਈ ਮਾਧੋਪੁਰ(ਰਾਜਸਥਾਨ)
ਵਿਧਾਨ ਸਭਾ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-1
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-2013 'ਚ ਬੀ.ਜੇ.ਪੀ. ਨੇ ਇਸ ਲੋਕਸਭਾ ਖੇਤਰ ਦੇ ਤਹਿਤ ਆਉਣ ਵਾਲੀਆਂ 8 ਸੀਟਾਂ ਜਿੱਤ ਲਈਆਂ ਸਨ। ਇਸ ਵਾਰ ਪਾਰਟੀ ਘਟ 1 ਸੀਟ 'ਤੇ ਰਹਿ ਗਈ। ਸਭ ਤੋਂ ਵੱਡੀ ਫੈਕਟਰ ਜੋ ਪਾਰਟੀ ਖਿਲਾਫ ਹੈ ਉਹ ਇਹ ਹੈ ਕਿ ਸਚਿਨ ਪਾਇਲਟ ਹੁਣ ਟੋਂਕ ਤੋਂ ਵਿਧਾਇਕ ਹਨ ਅਤੇ ਰਾਜ ਦੇ ਉਪ ਮੁਖ ਮੰਤਰੀ ਬਣਨ ਦੇ ਬਾਅਦ ਉਹ ਖੇਤਰ 'ਤੇ ਜ਼ਿਆਦਾ ਫੋਕਸ ਕਰਨਗੇ।
11. ਅਨੂਪ ਮਿਸ਼ਰਾ
ਲੋਕਸਭਾ ਸੀਟ-ਮੁਰੈਨਾ(ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-1
ਕਾਂਗਰਸ ਨੂੰ ਮਿਲੀਆਂ-7
ਪ੍ਰੈਸ਼ਰ ਪੁਆਇੰਟ-ਮੁਰੈਨਾ ਬੀ.ਜੇ.ਪੀ. ਦਾ ਗੜ੍ਹ ਹੈ ਅਤੇ ਪਾਰਟੀ ਇੱਥੇਂ 1996 ਤੋਂ ਜਿੱਤਦੀ ਆ ਰਹੀ ਹੈ। 2013 'ਚ ਬੀ.ਜੇ.ਪੀ. ਨੇ ਇੱਥੋਂ ਦੀਆਂ 8 'ਚੋਂ 5 ਸੀਟਾਂ ਜਿੱਤੀਆਂ ਸਨ ਅਤੇ 2014 'ਚ ਵੀ ਪਾਰਟੀ ਨੇ 6 ਵਿਧਾਨਸਭਾ ਖੇਤਰਾਂ 'ਚ ਲੀਡ ਨੂੰ ਬਰਕਰਾਰ ਰੱਖਿਆ। ਇਸ ਵਾਰ ਪਾਰਟੀ ਨੂੰ ਸਿਰਫ ਇਕ ਸੀਟ ਮਿਲੀ ਅਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ।
12. ਭਾਗੀਰਥ ਪ੍ਰਸਾ
ਲੋਕਸਭਾ ਸੀਟਾਂ-8
ਬੀ.ਜੇ.ਪੀ. ਨੇ ਜਿੱਤੀ-1
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-2014 'ਚ ਕਾਂਗਰਸ ਨੇ ਪ੍ਰਸਾਦ ਨੂੰ ਪਾਰਟੀ ਉਮੀਦਵਾਰ ਐਲਾਨ ਕੀਤਾ ਆਖਰੀ ਸਮੇਂ 'ਚ ਪ੍ਰਸਾਦ ਬੀ.ਜੇ.ਪੀ. 'ਚ ਸ਼ਾਮਲ ਹੋ ਗਏ। ਚੋਣਾਂ 'ਚ ਉਹ ਜਿੱਤ ਗਏ ਪਾਰਟੀ ਇੱਥੋਂ 1989 ਤੋਂ ਜਿੱਤਦੀ ਆ ਰਹੀ ਹੈ। ਪ੍ਰਸਾਦ ਇਸ ਵਾਰ ਅਸੈਂਬਲੀ ਟਿਕਟ ਵੀ ਚਾਹ ਰਹੇ ਸਨ। ਐੱਸ.ਸੀ.ਐੱਸ.ਟੀ. ਐਕਟ 'ਚ ਪ੍ਰਦਰਸ਼ਨ ਦੌਰਾਨ ਭਿੰਡ ਮੱਧ ਪ੍ਰਦੇਸ਼ ਦੇ ਸਭ ਤੋਂ ਪ੍ਰਭਾਵਿਤ ਖੇਤਰਾਂ 'ਚੋਂ ਇਕ ਸੀ ਜਿੱਥੇ ਇਸ ਸਾਲ ਅਪ੍ਰੈਲ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਐੱਸ.ਸੀ. ਸਮੁਦਾਇ 'ਚ ਨਾਰਾਜ਼ਗੀ ਨੇ ਕਾਂਗਰਸ ਦੀ ਮਦਦ ਕੀਤੀ ਅਤੇ ਉਸ ਦੀ ਟੈਲੀ 2013 'ਚ 2 ਤੋਂ ਵੱਧ ਕੇ 2018 'ਚ 6 ਤਕ ਪਹੁੰਚ ਗਈ।
13. ਨਰਿੰਦਰ ਸਿੰਘ ਤੋਮਰ
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-ਬੀ.ਜੇ.ਪੀ. ਉਂਝ ਤਾਂ ਪਿਛਲੇ ਤਿੰਨ ਚੋਣਾਂ 'ਚੋਂ ਗਵਾਲੀਆਰ ਜਿੱਤਦੀ ਆ ਰਹੀ ਸੀ ਪਰ ਇਹ ਉਸ ਲਈ ਹਮੇਸ਼ਾ ਤੋਂ ਹੀ ਚੁਣੌਤੀਪੁਰਣ ਰਿਹਾ ਕਿਉਂਕਿ ਇਹ ਕਾਂਗਰਸ ਦੇ ਨੇਤਾ ਜੋਤੀਰਾਦਿਤਿਆ ਸਿੰਧਿਆ ਦਾ ਆਪਣਾ ਖੇਤਰ ਹੈ। 2014 'ਚ ਵੀ ਬੀ.ਜੇ.ਪੀ. ਅਤੇ ਕਾਂਗਰਸ ਦੋਹਾਂ ਨੇ ਚਾਰ-ਚਾਰ ਵਿਧਾਨਸਭਾ ਸੀਟਾਂ 'ਚ ਲੀਡ ਬਰਕਰਾਰ ਰੱਖੀ ਅਤੇ ਤੋਮਰ ਕਰੀਬ 25000 ਵੋਟਾਂ ਤੋਂ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ। ਇਸ ਸਾਲ ਅਪ੍ਰੈਲ 'ਚ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਨਾਰਾਜ਼ਗੀ ਸਾਫ ਦੇਖੀ ਗਈ ਸੀ।
14. ਫੱਗਨ ਸਿੰਘ ਕੁਲਸਤੀ
ਲੋਕਸਭਾ ਸੀਟ-ਮਾਂਡਲਾ(ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-ਇੱਥੇ ਬੀ.ਜੇ.ਪੀ. ਖਿਲਾਫ ਸੱਤਾ ਵਿਰੋਧ ਲਹਿਰ ਹੈ ਅਤੇ ਮੌਜੂਦਾ ਸਾਂਸਦ ਫੱਗਨ ਸਿੰਘ ਕੁਲਸਤੀ, ਜੋ ਬੀ.ਜੇ.ਪੀ. ਦੇ ਮੌਜੂਦਾ ਟ੍ਰਾਈਬਲ ਫੇਸ ਅਤੇ ਕੇਂਦਰੀ ਮੰਤਰੀ ਰਹੇ ਹਨ। ਉਨ੍ਹਾਂ ਦੇ ਭਰਾ ਅਤੇ ਦੋ ਵਾਰ ਤੋਂ ਵਿਧਾਇਕ ਰਹੇ ਰਾਮ ਪਿਆਰੇ ਕੁਲਸਤੇ ਨਿਵਾਸ ਅਸੈਂਬਲੀ ਸੀਟ ਤੋਂ ਚੋਣ ਹਾਰ ਗਏ। ਇੱਥੇ ਬੀ.ਜੇ.ਪੀ. ਦੇ ਅੰਤਰ ਕਾਫੀ ਸੰਘਰਸ਼ ਹੈ ਅਤੇ ਅਜਿਹੇ 'ਚ ਕੁਲਸਤੇ ਬ੍ਰਦਰਸ ਦੀ ਲੋਕਪ੍ਰਿਯਤਾ ਵੀ ਘੱਟ ਰਹੀ ਹੈ।
15. ਰੋਡਮਲ ਨਾਗਰ
ਲੋਕਸਭਾ ਸੀਟ-ਰਾਜਗੜ੍ਹ(ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-5
ਪ੍ਰੈਸ਼ਰ ਪੁਆਇੰਟ- ਇਹ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਦੀ ਫੈਮਿਲੀ ਸੀਟ ਹੈ। 1991 ਤੋਂ ਲੈ ਕੇ 2004 ਤਕ ਇੱਥੇ ਸਿੰਘ ਜਾਂ ਉਨ੍ਹਾਂ ਦੇ ਭਰਾ ਲਕਸ਼ਮਣ ਸਿੰਘ ਸਾਂਸਦ ਰਹੇ। 2014 'ਚ ਬੀ.ਜੇ.ਪੀ. ਨੇ ਇਹ ਸੀਟ ਜਿੱਤ ਲਈ ਪਰ ਨਾਹਰ ਦੀ ਅੱਗੇ ਦੀ ਰਾਹ ਮੁਸ਼ਕਲ ਦਿੱਖਦੀ ਹੈ। ਲਕਸ਼ਮਣ ਸਿੰਘ ਵਾਪਸ ਕਾਂਗਰਸ 'ਚ ਹਨ।
16. ਚਿੰਤਾਮਨੀ ਮਾਲਵੀਯ
ਲੋਕਸਭਾ ਸੀਟ-ਉਜੈਨ( ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-3
ਕਾਂਗਰਸ ਨੂੰ ਮਿਲੀਆਂ-5
ਪ੍ਰੈਸ਼ਰ ਪੁਆਇੰਟ- ਇੱਥੇ ਬੀ.ਜੇ.ਪੀ. ਦੇ ਖਿਲਾਫ ਸੱਤਾ ਵਿਰੋਧ ਲਹਿਰ ਹੈ ਅਤੇ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਉਸ ਨੂੰ ਪੰਜ ਸੀਟਾਂ 'ਤੇ ਹਾਰ ਮਿਲੀ। ਕਾਂਗਰਸ ਦੇ ਸਾਬਕਾ ਸਾਂਸਦ ਪ੍ਰੇਮਚੰਦਰ ਗੁਡੂ ਨੇ ਚੋਣਾਂ ਤੋਂ ਪਹਿਲਾਂ ਬੀ.ਜੇ.ਪੀ. ਜੁਆਇਨ ਕਰ ਲਈ ਪਰ ਇਸ ਤੋਂ ਪਹਿਲਾਂ ਵੀ ਖੇਤਰ 'ਚ ਬੀ.ਜੇ.ਪੀ. ਨੂੰ ਫਾਇਦਾ ਨਹੀਂ ਹੋਇਆ। ਉਜੈਨ ਬੀ.ਜੇ.ਪੀ. ਦਾ ਗੜ੍ਹ ਹੈ ਪਰ ਪਾਰਟੀ ਨੂੰ 2019 ਤੋਂ ਪਹਿਲਾਂ ਉਜੈਨ 'ਤੇ ਫੋਕਸ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਮਾਲਵੀਯ ਖੁਦ ਇਸ ਵਾਰ ਅਸੈਂਬਲੀ ਇਲੈਕਸ਼ਨ ਲੜਣਾ ਚਾਹ ਰਹੇ ਹਨ।
17. ਸਾਵਿਤਰੀ ਠਾਕੁਰ
ਲੋਕਸਭਾ ਸੀਟ-ਧਾਰ(ਐੱਮ.ਪੀ.)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-2
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-ਧਾਰ ਪਹਿਲਾਂ ਬੀ.ਜੇ.ਪੀ. ਅਤੇ ਕਾਂਗਰਸ ਦੋਹਾਂ ਨੂੰ ਮੌਕਾ ਦਿੰਦਾ ਆ ਰਿਹਾ ਹੈ। 2013 ਦੇ ਵਿਧਾਨਸਭਾ ਚੋਣਾਂ 'ਚ ਬੀ.ਜੇ.ਪੀ. ਨੇ 8 ਵਿਧਾਨਸਭਾ ਸੀਟਾਂ 'ਚੋਂ 6 ਜਿੱਤੀਆਂ ਸਨ। ਇਸ ਵਾਰ ਹਾਲਾਤ ਬਿਲਕੁਲ ਉਲਟ ਗਏ। ਆਦਿਵਾਸੀ ਖੇਤਰ 'ਚ ਕਾਂਗਰਸ ਦਾ ਜਨਾਧਾਰ ਵਧਿਆ ਹੈ। ਨੌਜਵਾਨ ਆਦਿਵਾਸੀ ਨੇਤਾ ਹੀਰਾਲਾਲ ਅਲਾਵਾ ਦੇ ਆਉਣ ਨਾਲ ਕਾਂਗਰਸ ਨੂੰ ਫਾਇਦਾ ਹੋਇਆ, ਜੋ ਖੁਦ ਮਨਾਵਰ ਅਸੈਂਬਲੀ ਸੀਟ ਤੋਂ ਜਿੱਤੇ ਹਨ। ਅਲਾਵਾ ਨੂੰ ਖੇਤਰ ਦੇ ਆਦਿਵਾਦੀ ਨੌਜਵਾਨਾਂ ਦਾ ਕਾਫੀ ਸਮਰਥਨ ਹੈ।
18. ਸੁਭਾਸ਼ ਪਟੇਲ
ਲੋਕਸਭਾ ਸੀਟ-ਖਰਗੋਨ(ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ-1
ਕਾਂਗਰਸ ਨੂੰ ਮਿਲੀਆਂ-6
ਪ੍ਰੈਸ਼ਰ ਪੁਆਇੰਟ-ਕਾਂਗਰਸ ਨੇ ਆਦਿਵਾਸੀ ਖੇਤਰ 'ਚ ਵਾਪਸੀ ਕੀਤੀ ਹੈ ਅਤੇ 8 'ਚੋਂ 6 ਸੀਟਾਂ ਜਿੱਤ ਲਈਆਂ ਹਨ। ਬੀ.ਜੇ.ਪੇ ਦੇ ਸਥਾਨਕ ਨੇਤਾ ਪਟੇਲ ਤੋਂ ਕਾਫੀ ਨਾਰਾਜ ਹੈ। ਖਰਗੋਨ ਪਹਿਲਾਂ ਬੀ.ਜੇ.ਪੀ. ਅਤੇ ਕਾਂਗਰਸ ਨੂੰ ਬਰਾਬਰ ਮੌਕੇ ਦਿੰਦਾ ਰਿਹਾ ਹੈ ਅਤੇ ਅਸੈਂਬਲੀ ਦੇ ਨਤੀਜੇ 'ਚ ਦਿੱਸਦਾ ਰਿਹਾ ਹੈ ਬੀ.ਜੇ.ਪੀ ਖਿਲਾਫ ਆਦਿਵਾਦੀ ਇਕਜੁਟ ਹੈ। ਖੇਤਰ 'ਚ ਬੇਰੁਜ਼ਗਾਰੀ ਵੱਡਾ ਮੁੱਦਾ ਹੈ।
19. ਜੋਤੀ ਧੁਰਵੇ
ਲੋਕਸਭਾ ਸੀਟ-ਬੈਤੂਲ(ਮੱਧ ਪ੍ਰਦੇਸ਼)
ਅਸੈਂਬਲੀ ਸੀਟਾਂ-8
ਬੀ.ਜੇ.ਪੀ.ਨੇ ਜਿੱਤੀਆਂ-3
ਕਾਂਗਰਸ ਨੂੰ ਮਿਲੀਆਂ-5
ਪ੍ਰੈਸ਼ਰ ਪੁਆਇਟ-ਬੈਤੂਲ 'ਚ ਬੇਰੁਜ਼ਗਾਰੀ ਇਕ ਵੱਡਾ ਮੁੱਦਾ ਹੈ ਅਤੇ ਇਹੀ ਵਜ੍ਹਾ ਹੈ ਕਿ ਆਦਿਵਾਸੀ ਆਬਾਦੀ 'ਚ ਕਾਂਗਰਸ ਨੂੰ ਆਪਣਾ ਆਧਾਰ ਵਧਾਉਣ 'ਚ ਮਦਦ ਮਿਲੀ। ਬੀ.ਜੇ.ਪੀ. ਸਾਂਸਦ ਜੋਤੀ ਧੁਰਵੇ ਆਪਣੇ ਜਾਤੀ ਪ੍ਰਮਾਣ ਪੱਤਰ ਨੂੰ ਲੈਕ ਕੇ ਵਿਵਾਦ 'ਚ ਫੱਸ ਗਈ। ਸੰਭਾਵਨਾ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀ ਥਾਂ 'ਤੇ ਨਵੇਂ ਉਮੀਦਵਾਰਾਂ ਨੂੰ ਲੈ ਕੇ ਉਤਰ ਸਕਦੀ ਹੈ। ਬੈਤੂਲ ਬੀ.ਜੇ.ਪੀ. ਦਾ ਗੜ੍ਹ ਰਿਹਾ ਹੈ ਅਤੇ ਪਾਰਟੀ ਲੋਕਸਭਾ 'ਚ 1996 'ਚ ਇਹ ਸੀਟ ਜਿੱਤਦੀ ਆ ਰਹੀ ਹੈ।
20. ਨੰਦਕੁਮਾਰ ਚੌਹਾਰ
ਲੋਕਸਭਾ ਸੀਟ-ਖੰਡਵਾ
ਅਸੈਂਬਲੀ ਸੀਟਾਂ-8
ਬੀ.ਜੇ.ਪੀ. ਨੇ ਜਿੱਤੀਆਂ- 3
ਕਾਂਗਰਸ ਨੇ ਜਿੱਤੀਆਂ-4
ਪ੍ਰੈਸ਼ਰ ਪੁਆਇੰਟ-ਚੌਹਾਨ ਬੀ.ਜੇ.ਪੀ. ਦੇ ਸਾਬਕਾ ਸਟੇਟ ਪ੍ਰੈਜੀਡੈਂਟ ਹੈ ਜਿਨ੍ਹਾਂ ਨੂੰ ਅਸੈਂਬਲੀ ਚੋਣਾਂ ਤੋਂ ਪਹਿਲਾਂ ਹਟਾਇਆ ਗਿਆ। ਬੀ.ਜੇ.ਪੀ. ਨੇ 2013 'ਚ 8 'ਚੋਂ 7 ਅਸੈਂਬਲੀ ਸੀਟਾਂ ਜਿੱਤੀਆਂ ਅਤੇ 2014 'ਚ ਲੋਕਸਭਾ ਚੋਣਾਂ ਦੌਰਾਨ ਸਾਰੀਆਂ ਅਸੈਂਬਲੀ ਖੇਤਰ 'ਚ ਅੱਗੇ ਰਹੀ। ਇੱਥੇ ਕਿਹਾ ਜਾਂਦਾ ਹੈ ਕਿ ਨਰਮਦਾ ਨਦੀ ਅਤੇ ਬੀ.ਜੇ.ਪੀ. ਦੋਹੇ ਹੀ ਸਥਿਰ ਹਨ। ਕਾਂਗਰਸ ਨੇਤਾ ਅਰੁਣ ਯਾਦਵ ਵੀ 2019 ਤੋਂ ਪਹਿਲਾਂ ਵੋਟਰਾਂ ਨੂੰ ਕਾਂਗਰਸ ਦੇ ਪੱਖ 'ਚ ਮੰਨਣ ਲਈ ਮਿਹਨਤ ਕਰ ਰਹੇ ਹਨ। ਉਹ 2009 'ਚ ਇੱਥੋਂ ਸਾਂਸਦ ਸੀ।