ਕੁਪਵਾੜਾ ''ਚ ਸੁਰੱਖਿਆ ਬਲਾਂ ਨੇ ਹਿਰਾਸਤ ''ਚ ਲਏ ਦੋ ਨੌਜਵਾਨ

Friday, Nov 16, 2018 - 04:23 PM (IST)

ਕੁਪਵਾੜਾ ''ਚ ਸੁਰੱਖਿਆ ਬਲਾਂ ਨੇ ਹਿਰਾਸਤ ''ਚ ਲਏ ਦੋ ਨੌਜਵਾਨ

ਸ਼੍ਰੀਨਗਰ-ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਵੀਰਵਾਰ ਦੀ ਰਾਤ ਛਾਪਾ ਮਾਰ ਕੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਨੌਜਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਦਾ ਤਰੁੰਤ ਪਤਾ ਨਹੀਂ ਚੱਲ ਸਕਿਆ ਹੈ।ਰਿਪੋਰਟ ਮੁਤਾਬਕ ਸੁਰੱਖਿਆ ਬਲਾਂ ਨੇ ਸਹੀਂ ਜਾਣਕਾਰੀ  ਤੋਂ ਬਾਅਦ ਕੁਪਵਾੜਾ ਦੇ ਲੋਲਾਬ 'ਚ ਵੀਰਵਾਰ ਦੇਰ ਰਾਤ ਕਈ ਘਰਾਂ ਦੀ ਤਲਾਸ਼ੀ ਲਈ। ਛਾਪੇ ਦੇ ਦੌਰਾਨ ਈਸ਼ਾਫਕ ਅਹਿਮਦ ਮੱਲ ਅਤੇ ਅੱਬਾਸ ਸ਼ਫੀ ਮੱਲ ਨੂੰ ਹਿਰਾਸਤ 'ਚ ਲੈ ਲਿਆ ਗਿਆ। ਦੋਵਾਂ ਨੂੰ ਹਿਰਾਸਤ 'ਚ ਲੈਣ ਦਾ ਕਾਰਨ ਤਰੁੰਤ ਪਤਾ ਨਹੀਂ ਲੱਗਿਆ।

ਦੋਵਾਂ ਨੌਜਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਦੇ ਖਿਲਾਫ ਸਥਾਨਿਕ ਲੋਕ ਸੜਕਾਂ 'ਤੇ ਉਤਰੇ। ਉਨ੍ਹਾਂ ਨੌਜਵਾਨਾਂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਕੁਪਵਾੜਾ-ਵਾਰਨੋਵ ਮਾਰਗ ਬੰਦ ਕੀਤੇ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀ ਦੋਵਾਂ ਨੌਜਵਾਨਾਂ ਦੀ ਰਿਹਾਈ ਦੇ ਪੱਖ 'ਚ ਨਾਅਰੇ ਵੀ ਲਗਾ ਰਹੇ ਸੀ।


author

Iqbalkaur

Content Editor

Related News