101 ਦੇਸ਼ਾਂ ਦੇ ਝੰਡੇ ਪਛਾਣਦੀ ਹੈ 2 ਸਾਲ ਦੀ ਬੱਚੀ, ਹੈਰਾਨੀ ''ਚ ਪਏ ਲੋਕ
Sunday, Dec 29, 2024 - 05:41 PM (IST)
ਇੰਦੌਰ- ਅੱਜ-ਕੱਲ੍ਹ ਦੇ ਬੱਚੇ ਬਹੁਤ ਹੀ ਤੇਜ਼ ਦਿਮਾਗ ਦੇ ਹਨ ਅਤੇ ਹਰ ਇਕ ਚੀਜ਼ ਨੂੰ ਜਲਦੀ ਸਿੱਖ ਲੈਂਦੇ ਹਨ। ਕਲਪਨਾ ਕਰੋ, ਦੋ ਸਾਲ ਦੀ ਬੱਚੀ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਉਸ ਨੂੰ ਕਿਸੇ ਦੇਸ਼ ਦਾ ਝੰਡਾ ਵਿਖਾਉਂਦੇ ਹੋ। ਉਹ ਇਸ ਨੂੰ ਤੁਰੰਤ ਦੱਸ ਦਿੰਦੀ ਹੈ ਕਿ ਇਹ ਇੰਡੀਆ ਦਾ ਜਾਂ ਜਾਪਾਨ ਦਾ ਝੰਡਾ ਹੈ। ਇਹ ਗੱਲ ਭਾਵੇਂ ਹੀ ਲੋਕਾਂ ਨੂੰ ਹੈਰਾਨੀ ਵਿਚ ਪਾਵੇ ਪਰ ਇੰਦੌਰ ਦੀ ਨੰਨ੍ਹੀ ਆਰਨਾ ਮਿਸ਼ਰਾ ਲਈ ਇਹ ਆਮ ਗੱਲ ਹੈ। ਦੋ ਸਾਲ ਦੀ ਆਰਨਾ 101 ਦੇਸ਼ਾਂ ਦੇ ਝੰਡੇ ਪਛਾਣਦੀ ਹੈ। ਇਹ ਉਸ ਦਾ ਇਕੱਲਾ ਹੁਨਰ ਨਹੀਂ ਹੈ। ਅਸਲ ਵਿਚ ਡੇਢ ਸਾਲ ਦੀ ਉਮਰ ਵਿਚ ਉਸ ਨੇ ਸਭ ਤੋਂ ਤੇਜ਼ ਅੱਖਰਾਂ (ਅਲਫਾਬੈਟਸ) ਨੂੰ ਪਛਾਣ ਕੇ 'ਵਰਲਡ ਵਾਈਡ ਬੁੱਕ ਆਫ਼ ਰਿਕਾਰਡਜ਼' ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਅਰਨਾ ਦੀ ਮਾਂ, ਸਿਵਲ ਇੰਜੀਨੀਅਰ ਪਰਿਵਕਸ਼ ਮਿਸ਼ਰਾ, ਸਿੰਗਲ ਮਦਰ ਹੈ। ਉਹ ਦੱਸਦੀ ਹੈ ਕਿ ਬਚਪਨ ਤੋਂ ਹੀ ਉਸ ਨੇ ਅਰਨਾ ਨੂੰ ਮੋਬਾਈਲ ਅਤੇ ਟੀਵੀ ਦੀ ਦੁਨੀਆ ਤੋਂ ਦੂਰ ਰੱਖਿਆ ਅਤੇ ਉਸ ਨੂੰ ਕਿਤਾਬਾਂ ਨਾਲ ਜੋੜਿਆ। ਉਹ ਜੋ ਇਕ ਵਾਰ ਸਿੱਖ ਜਾਂਦੀ ਹੈ ਤਾਂ ਭੁੱਲਦੀ ਨਹੀਂ। ਮਾਤਾ ਪਰਿਵਕਸ਼ ਦਾ ਕਹਿਣਾ ਹੈ ਕਿ ਅਰਨਾ ਦੀ ਯਾਦਦਾਸ਼ਤ ਇੰਨੀ ਤੇਜ਼ ਹੈ ਕਿ ਇਕ ਵਾਰ ਸਿੱਖਣ ਮਗਰੋਂ ਉਹ ਉਸ ਨੂੰ ਭੁੱਲਦੀ ਨਹੀਂ ਹੈ। ਉਸ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਲਈ ਉਸ ਨੂੰ ਬਚਪਨ ਤੋਂ ਹੀ ਵਿੱਦਿਅਕ ਖੇਡਾਂ ਅਤੇ ਕਿਤਾਬਾਂ ਰਾਹੀਂ ਸਿੱਖਣ ਦਾ ਮਾਹੌਲ ਦਿੱਤਾ ਗਿਆ। ਸਮਾਰਟ ਅਤੇ ਚੁਸਤ ਦਿਮਾਗ ਲਈ ਸਹੀ ਤਰੀਕੇ ਅਪਣਾਏ।