ਕਬੂਤਰ ਫੜ੍ਹਨ ਦੌਰਾਨ ਸਾਹਮਣੇ ਆਏ ਬੱਚੇ ਨੂੰ ਨੌਜਵਾਨ ਨੇ ਦਿੱਤੀ ਇਹ ਭਿਆਨਕ ਸਜ਼ਾ
Thursday, Feb 08, 2018 - 11:50 PM (IST)

ਬੈਂਗਲੌਰ— ਸ਼ਹਿਰ ਦੇ ਇਕ ਨੌਜਵਾਨ ਨੇ 2 ਸਾਲਾਂ ਬੱਚੇ ਦੀ ਜਾਨ ਕਥਿਤ ਤੌਰ 'ਤੇ ਕਬੂਤਰ ਫੜ੍ਹਨ 'ਚ ਅਸਫਲ ਹੋਣ ਕਾਰਨ ਲੈ ਲਈ। ਦਰਅਸਲ ਨੌਜਵਾਨ ਜਦੋਂ ਕਬੂਤਰ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਬੱਚਾ ਸਾਹਮਣੇ ਆ ਗਿਆ ਹੈ, ਜਿਸ ਕਾਰਨ ਕਬੂਤਰ ਉਥੋਂ ਉੱਡ ਗਿਆ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਸੋਲਾਦੇਵਨਹੱਲੀ 'ਚ ਹੋਈ। ਇਸ ਘਟਨਾ ਤੋਂ ਕੁੱਝ ਦਿਨ ਪਹਿਲਾਂ ਨੌਜਵਾਨ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਵਿਚਾਲੇ ਲੜਾਈ ਹੋਈ ਸੀ। ਨੌਜਵਾਨ ਆਪਣੇ ਘਰ ਕੁੱਝ ਕਬੂਤਰ ਪਾਲਦਾ ਸੀ। ਬੁੱਧਵਾਰ ਨੂੰ ਉਸ ਦਾ ਕਬੂਤਰ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਕਬੂਤਰ ਅੱਜ ਸੜਕ 'ਤੇ ਬੈਠਾ ਹੋਇਆ ਦੇਖਿਆ, ਜਦੋਂ ਉਸ ਨੇ ਕਬੂਤਰ ਨੂੰ ਦੇਖਿਆ ਤਾਂ ਉਸ ਨੂੰ ਫੜ੍ਹਨ ਲਈ ਭੱਜਿਆ, ਜਿਸ ਦੌਰਾਨ 2 ਸਾਲਾਂ ਬੱਚਾ ਸਾਹਮਣੇ ਆ ਗਿਆ ਅਤੇ ਕਬੂਤਰ ਉੱਡ ਗਿਆ। ਪੁਲਸ ਨੇ ਦੱਸਿਆ ਕਿ ਗੁੱਸੇ 'ਚ ਆਇਆ ਨੌਜਵਾਨ ਬੱਚੇ ਨੂੰ ਨੇੜਲੇ ਖੇਤ 'ਚ ਲੈ ਗਿਆ, ਜਿਥੇ ਉਸ ਨੇ ਬੱਚੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਸ ਘਟਨਾ ਪਿੱਛੇ ਦੇ ਕਾਰਨ ਕਬੂਤਰ ਸੰਬੰਧਿਤ ਸਨ ਪਰ ਅਸੀਂ ਹੋਰ ਦ੍ਰਿਸ਼ਟੀਕੋਣ ਨਾਲ ਵੀ ਮਾਮਲੇ ਦੀ ਜਾਂਚ ਕਰ ਰਹੇ ਹਾਂ।