2 ਔਰਤਾਂ ਨੇ ਫਿਰ ਕੀਤੀ ਸਬਰੀਮਾਲਾ ਮੰਦਰ ''ਚ ਪ੍ਰਵੇਸ਼ ਦੀ ਕੋਸ਼ਿਸ਼, ਭੀੜ ਨੇ ਘੇਰਿਆ

01/16/2019 11:35:00 AM

ਤਿਰੂਵਨੰਤਪੁਰਮ— ਸਬਰੀਮਾਲਾ ਮੰਦਰ 'ਚ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਬੁੱਧਵਾਰ ਸਵੇਰੇ ਦੋ ਔਰਤਾਂ ਨੇ ਫਿਰ ਤੋਂ ਮੰਦਰ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਨੀਲਿਮਲਾ ਦੇ ਨੇੜੇ ਔਰਤਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਮੰਦਰ ਜਾਣ ਤੋਂ ਰੋਕ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਔਰਤਾਂ ਨੇ ਬੇਸ ਕੈਂਪ ਪਾਰ ਕਰ ਲਿਆ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਕਰੀਬ 1 ਕਿਮੀ ਦੇ ਦਾਇਰੇ 'ਚ ਉਨ੍ਹਾਂ ਨੂੰ ਘੇਰ ਲਿਆ। ਮੌਕੇ 'ਤੇ ਦੋ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਮੌਜੂਦ ਹਨ। ਉੱਥੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਦੋਹਾਂ ਔਰਤਾਂ ਨੂੰ ਸੁਰੱਖਿਅਤ ਘੇਰੇ ਤੋਂ ਕੱਢ ਕੇ ਗੱਡੀ 'ਚ ਬਿਠਾਇਆ ਗਿਆ। ਔਰਤਾਂ ਬਿਨਾਂ ਦਰਸ਼ਨ ਦੇ ਵਾਪਸ ਪਰਤਨ ਲਈ ਤਿਆਰ ਨਹੀਂ ਸਨ।

ਔਰਤਾਂ ਨੇ ਦਾਅਵਾ ਕੀਤਾ ਕਿ ਭਗਵਾਨ ਅਯੁੱਪਾ ਦੇ ਦਰਸ਼ਨਾਂ ਲਈ ਉਨ੍ਹ੍ਹਾਂ ਨੇ 41 ਦਿਨਾਂ ਦਾ ਉਪਵਾਸ ਰੱਖਿਆ ਸੀ ਅਤੇ ਹੁਣ ਉਹ ਦਰਸ਼ਨ ਕਰਕੇ ਹੀ ਪਰਤਨਗੀਆਂ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਔੌਰਤਾਂ ਇਕ 9 ਮੈਂਬਰੀ ਗਰੁੱਪ ਦਾ ਹਿੱਸਾ ਹਨ ਜੋ ਮੰਦਰ 'ਚ ਦਰਸ਼ਨ ਲਈ ਜਾ ਰਹੀਆਂ ਸਨ। ਪੰਬਾ ਬੇਸ ਕੈਂਪ ਪਾਰ ਕਰਨ ਦੇ ਬਾਅਦ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਰੋਕੀਆਂ ਗਈਆਂ ਔਰਤਾਂ 'ਚੋਂ ਇਕ ਨੇ ਕਿਹਾ ਕਿ ਇਹ ਲੋਕਾਂ ਦਾ ਨਹੀਂ ਸਗੋਂ ਭਗਵਾਨ ਅਯੁੱਪਾ ਦਾ ਮੰਦਰ ਹੈ ਜਦੋਂ ਉਨ੍ਹਾਂ ਨੇ ਔਰਤਾਂ ਦੇ ਦਰਸ਼ਨ ਕਰਨ 'ਚ ਕੋਈ ਮੁਸ਼ਕਲ ਨਹੀਂ ਹੈ ਤਾਂ ਫਿਰ ਇਹ ਪ੍ਰਦਰਸ਼ਨਕਾਰੀ ਕਿਉਂ ਵਿਰੋਧ ਕਰ ਰਹੇ ਹਨ।

ਦੱਸ ਦਈਏ ਕਿ 2 ਜਨਵਰੀ ਕਨਕਦੁਰਗਾ ਅਤੇ ਬਿੰਦੂ ਨਾਂ ਦੀਆਂ ਦੋ ਔਰਤਾਂ ਨੇ ਵੀ ਮੰਦਰ 'ਚ ਪ੍ਰਵੇਸ਼ ਕੀਤਾ ਅਤੇ ਭਗਵਾਨ ਅਯੁੱਪਾ ਦੇ ਦਰਸ਼ਨ ਕੀਤੇ ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਪੁਜਾਰੀਆਂ ਨੇ ਮੰਦਰ ਦੇ ਕਪਾਟ ਬੰਦ ਕਰ ਦਿੱਤੇ ਸੀ ਅਤੇ ਫਿਰ ਉਸ ਦੇ ਸ਼ੁੱਧੀਕਰਨ ਦੇ ਬਾਅਦ ਖੋਲ੍ਹਿਆ ਗਿਆ। ਉੱਥੇ ਮੰਦਰ 'ਚ ਪ੍ਰਵੇਸ਼ ਨੂੰ ਲੈ ਕੇ ਕਨਕਦੁਰਗਾ ਦੀ ਸੱਸ ਨੇ ਮੰਗਲਵਾਰ ਨੂੰ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ।


Neha Meniya

Content Editor

Related News