2 ਟਰੱਕਾਂ ਵਿਚਕਾਰੋਂ ਕਾਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਲੜਕਾ, ਸਟੰਟ ਕਰਦੇ ਹੋਇਆ ਇਹ ਹਾਲ
Friday, Dec 15, 2017 - 11:55 AM (IST)

ਭੋਪਾਲ— ਭੋਪਾਲ-ਇੰਦੌਰ ਹਾਈਵੇਅ 'ਤੇ ਵੀਰਵਾਰ ਸਵੇਰੇ 7.30 ਵਜੇ ਸੋਂਡਾ ਖੋਕਰੀ ਜੋੜ ਨੇੜੇ ਤੇਜ਼ ਰਫਤਾਰ ਕਾਰ ਸਟੰਟ ਦੇ ਚੱਕਰ 'ਚ ਪਲਟ ਗਈ। ਹਾਦਸੇ 'ਚ ਤਿੰਨ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀ ਕਾਰਤਿਕ ਨੇ ਦੱਸਿਆ ਕਿ ਬਹੁਤ ਦਿਨਾਂ ਬਾਅਦ ਕਾਰ ਚਲਾਉਣ ਦਾ ਮੌਕਾ ਮਿਲਿਆ ਸੀ। ਦੋ ਟਰੱਕਾਂ ਦੇ ਵਿਚਕਾਰ ਤੇਜ਼ ਰਫਤਾਰ ਨਾਲ ਕਾਰ ਕੱਢਣ ਸਮੇਂ ਹਾਦਸਾ ਹੋ ਗ਼ਿਆ।
ਜ਼ਖਮੀ ਕਾਰਤਿਕ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਅਸੀਂ ਲੋਕ ਸਵੇਰੇ-ਸਵੇਰੇ ਭੋਪਾਲ ਤੋਂ ਡੋਡੀ ਨਾਸ਼ਤਾ ਕਰਨ ਜਾ ਰਹੇ ਸੀ। ਬਹੁਤ ਦਿਨਾਂ ਬਾਅਦ ਕਾਰ ਚਲਾਉਣ ਕਾਰਨ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ। ਇਸੀ ਦੌਰਾਨ ਸੋਂਡਾ ਖੋਕਰੀ ਜੋੜ ਨੇੜੇ ਦੋ ਟਰੱਕ ਅੱਗੇ ਦਿੱਖੇ। ਮੈਨੂੰ ਲੱਗਾ ਕਿ ਮੈਂ ਦੋਹਾਂ ਟਰੱਕਾਂ ਵਿਚਕਾਰ ਤੋਂ ਕਾਰ ਕੱਢ ਸਕਦਾ ਹਾਂ। ਮੈਂ ਸਪੀਡ ਵਧਾਉਂਦੇ ਹੋਏ ਕਾਰ ਨੂੰ ਉਨ੍ਹਾਂ ਦੇ ਵਿਚਕਾਰੋਂ ਕੱਢਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਹੀ ਮੈਂ ਟਰੱਕ ਕੋਲ ਪੁੱਜ ਤਾਂ ਦੋਹਾਂ ਦੇ ਵਿਚਕਾਰ ਦਾ ਅੰਤਰ ਘੱਟ ਲੱਗਣ ਲੱਗਾ, ਜਿਸ ਨਾਲ ਮੈਂ ਕਾਰ ਦੀ ਰਫਤਾਰ ਘੱਟ ਕਰਨ ਲਈ ਬ੍ਰੇਕ ਲਗਾਉਂਦੇ ਹੋਏ ਟਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਦਾ ਬੈਲੇਂਸ ਵਿਗੜ ਗਿਆ। ਤਿੰਨ-ਚਾਰ ਪਲਟੀ ਖਾਂਦੇ ਹੋਏ ਕਾਰ ਸੜਕ ਕਿਨਾਰੇ ਉਤਰ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।