ਉੱਤਰ ਪ੍ਰਦੇਸ਼ 'ਚ 2 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ

Sunday, Jul 11, 2021 - 03:39 PM (IST)

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਖੇਤਰ ਤੋਂ ਅੱਤਵਾਦੀ ਰੋਕੂ ਦਸਤੇ (ਏ.ਟੀ.ਐੱਸ.) ਨੇ ਐਤਵਾਰ ਨੂੰ ਇਕ ਮਕਾਨ 'ਤੇ ਛਾਪਾ ਮਾਰ ਕੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਇਸ ਸਿਲਸਿਲੇ 'ਚ 2 ਅੱਤਵਾਦੀਆਂ ਨੂੰ ਫੜੇ ਜਾਣ ਦੀ ਸੂਚਨਾ ਹੈ। ਪੁਲਸ ਸੂਤਰਾਂ ਨੇ ਦੱਸਿਆ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਏ.ਟੀ.ਐੱਸ. ਕਮਾਂਡੋ ਅਤੇ ਸਥਾਨਕ ਪੁਲਸ ਨੇ ਰਿੰਗ ਰੋਡ 'ਤੇ ਸਥਿਤ ਇਕ ਮਕਾਨ ਦੀ ਘੇਰਾਬੰਦੀ ਕੀਤੀ ਅਤੇ ਉਸ 'ਚ ਲੁਕੇ 2 ਅੱਤਵਾਦੀਆਂ ਨੂੰ ਫੜਿਆ। ਪੁਲਸ ਨੇ ਮਕਾਨ ਤੋਂ ਵੱਡੀ ਮਾਤਰਾ 'ਚ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀਆਂ ਦੇ ਕਬਜ਼ੇ 'ਚੋਂ 2 ਪ੍ਰੈਸ਼ਰ ਕੁਕਰ ਬੰਬ ਅਤੇ ਬੰਬ ਅਤੇ ਬਾਰੂਦ ਬਰਾਮਦ ਹੋਣ ਦੀ ਸੂਚਨਾ ਹੈ, ਜਿਸ ਨੂੰ ਨਕਾਰਾ ਕਰਨ ਲਈ ਬੰਬ ਡਿਸਪੋਜ਼ਲ ਸਕਵਾਇਡ ਬੁਲਾਇਆ ਗਿਆ ਹੈ। ਅੱਤਵਾਦੀ ਇੱਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਕੇ ਸਨ। ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸੱਤਾਧਾਰੀ ਦਲ ਦੇ ਇਕ ਨੇਤਾ ਦੇ ਹੋਣ ਦੀ ਗੱਲ ਸਾਹਮਣੇ ਆਈ ਹੈ, ਹਾਲਾਂਕਿ ਫੜੇ ਗਏ ਅੱਤਵਾਦੀਆਂ ਤੋਂ ਪੁੱਛ-ਗਿੱਛ 'ਚ ਪੂਰੀ ਯੋਜਨਾ ਦਾ ਖ਼ੁਲਾਸਾ ਹੋ ਸਕੇਗਾ। 


DIsha

Content Editor

Related News