ਮਣੀਪੁਰ ਦੇ ਬਿਸ਼ਣੂਪੁਰ ਇਲਾਕੇ ''ਚ 2 ਅੱਤਵਾਦੀ ਗ੍ਰਿਫਤਾਰ
Sunday, Jan 18, 2026 - 09:56 AM (IST)
ਇੰਫਾਲ - ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਮਣੀਪੁਰ ਵਿਚ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਸ ਨੇ ਕਿਹਾ ਕਿ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਸਰਗਰਮ ਮੈਂਬਰ ਨੂੰ ਸ਼ਨੀਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਨਿੰਗਥੂਖੋਂਗ ਖਾ ਖੁਨੌ ਵਿਚ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ ਕਾਂਗਲੇਈਪਾਕ (ਪ੍ਰੋ) ਦੇ ਇਕ ਮੈਂਬਰ ਨੂੰ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਚੈਰੇਲ ਅਹਲੂਪ ਵਿਚ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਜ਼ਿਲ੍ਹਿਆਂ ਵਿਚ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਤਲਾਸ਼ੀ ਮੁਹਿੰਮ ਜਾਰੀ ਰੱਖ ਰਹੇ ਹਨ। ਇਸ ਦੌਰਾਨ, ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣਾ ਖੇਤਰ ਦੇ ਅਧੀਨ ਵੱਖ-ਵੱਖ ਥਾਵਾਂ 'ਤੇ 12 ਜਨਵਰੀ ਤੋਂ 17 ਜਨਵਰੀ ਤੱਕ ਕੀਤੇ ਗਏ ਇਕ ਹਫ਼ਤੇ ਦੇ ਆਪ੍ਰੇਸ਼ਨ ਦੌਰਾਨ, ਸੁਰੱਖਿਆ ਕਰਮਚਾਰੀਆਂ ਨੇ 306 ਏਕੜ ਜ਼ਮੀਨ 'ਤੇ ਉਗਾਈ ਗਈ ਗੈਰ-ਕਾਨੂੰਨੀ ਅਫੀਮ ਦੀ ਫਸਲ ਨੂੰ ਨਸ਼ਟ ਕਰ ਦਿੱਤਾ।
