ਸੋਨੀਪਤ ਦੀਆਂ 2 ਭੈਣਾਂ ਦੀ ਅਨੋਖੀ ਪਹਿਲ, ਅਨਾਥ ਬੱਚਿਆਂ ਲਈ ਇਸ ਤਰ੍ਹਾਂ ਇਕੱਠਾ ਕਰ ਰਹੀਆਂ ਡੋਨੇਸ਼ਨ

Sunday, Jul 03, 2022 - 03:21 PM (IST)

ਸੋਨੀਪਤ ਦੀਆਂ 2 ਭੈਣਾਂ ਦੀ ਅਨੋਖੀ ਪਹਿਲ, ਅਨਾਥ ਬੱਚਿਆਂ ਲਈ ਇਸ ਤਰ੍ਹਾਂ ਇਕੱਠਾ ਕਰ ਰਹੀਆਂ ਡੋਨੇਸ਼ਨ

ਸੋਨੀਪਤ- ਬੇਟੀਆਂ ਮਾਤਾ-ਪਿਤਾ ਲਈ ਬੋਝ ਨਹੀਂ ਹੁੰਦੀਆਂ। ਇਹ ਗੱਲ ਸੋਨੀਪਤ ਦੀਆਂ ਰਹਿਣ ਵਾਲੀਆਂ 2 ਬੇਟੀਆਂ ਨੇ ਸੱਚ ਕਰ ਦਿੱਤੀ ਹੈ। 9ਵੀਂ ਅਤੇ 12ਵੀਂ 'ਚ ਪੜ੍ਹਨ ਵਾਲੀਆਂ ਦੋਵੇਂ ਸਕੀਆਂ ਭੈਣਾਂ ਅਨਾਥ ਅਤੇ ਅਸਹਾਏ ਬੱਚਿਆਂ ਲਈ ਪੈਟਰੋਲ ਪੰਪ 'ਤੇ ਆਪਣੀਆਂ ਪੁਰਾਣੀਆਂ ਕਿਤਾਬਾਂ ਦਾ ਸਟਾਲ ਲਗਾ ਕੇ ਵਾਹਨ ਚਾਲਕਾਂ ਨੂੰ ਡੋਨੇਸ਼ਨ ਦੇਣ ਲਈ ਉਤਸ਼ਾਹਤ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਇਹ ਦੋਵੇਂ ਭੈਣਾਂ ਦਾ ਨਾਮ ਲਾਇਸ਼ਾ ਅਤੇ ਕਾਇਨਾ ਹੈ। ਇਹ ਦੋਵੇਂ ਭੈਣਾਂ ਊਟੀ ਦੇ ਸ਼ੈਫਰਡ ਸਕੂਲ ਦੀਆਂ ਵਿਦਿਆਰਥਣਾਂ ਹਨ। ਦੋਵੇਂ ਭੈਣਾਂ ਕਰੀਬ ਪਿਛਲੇ ਹਫ਼ਤੇ ਤੋਂ ਸੋਨੀਪਤ ਦੇ ਬਹਾਲਗੜ੍ਹ ਰੋਡ ਸਥਿਤ ਗੁਲੀਆ ਪੈਟਰੋਲ ਪੰਪ 'ਤੇ ਆਪਣੀਆਂ ਪੁਰਾਣੀਆਂ ਕਿਤਾਬਾਂ ਲੈ ਕੇ ਇਕ ਸਟਾਲ ਲਗਾ ਰਹੀਆਂ ਹਨ ਅਤੇ ਅਨਾਥ ਅਤੇ ਅਸਹਾਏ ਹੀ ਬੱਚਿਆਂ ਲਈ ਡੋਨੇਸ਼ਨ ਇਕੱਠਾ ਕਰ ਰਹੀਆਂ ਹਨ। ਦੋਵੇਂ ਬੱਚੀਆਂ ਦੀ ਅਨੋਖੀ ਪਹਿਲ ਦੀ ਚਰਚਾ ਪੂਰੇ ਸੋਨੀਪਤ 'ਚ ਹੈ ਅਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਇਹ ਦੋਵੇਂ ਧੀਆਂ ਪੜ੍ਹਾਈ ਤੋਂ ਵਾਂਝੇ ਅਨਾਥ ਅਤੇ ਸਹਾਏ ਬੱਚਿਆਂ ਲਈ ਡੋਨੇਸ਼ਨ ਦੇਣ ਲਈ ਉਤਸ਼ਾਹਤ ਕਰ ਰਹੀਆਂ ਹਨ ਅਤੇ ਜੋ ਲੋਕ ਬੱਚਿਆਂ ਤੋਂ ਕਿਤਾਬਾਂ ਨਹੀਂ ਖਰੀਦ ਰਹੇ ਹਨ, ਉਹ ਬੱਚਿਆਂ ਨੂੰ ਡੋਨੇਸ਼ਨ ਦੇ ਕੇ ਜਾ ਰਹੇ ਹਨ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਦੇ ਡਾਕਟਰ ਨੂੰ ਮੌਤ ਦੇ 13ਵੇਂ ਦਿਨ ਮਿਲਿਆ ਟਰਾਂਸਫਰ ਪੱਤਰ, ਜਾਣੋ ਪੂਰਾ ਮਾਮਲਾ

ਲਾਇਸ਼ਾ ਅਤੇ ਕਾਇਨਾ ਨੇ ਦੱਸਿਆ ਕਿ ਉਹ ਅਨਾਥ ਅਤੇ ਅਸਹਾਏ ਬੱਚਿਆਂ ਲਈ ਡੋਨੇਸ਼ਨ ਇਕੱਠਾ ਕਰਨ ਲਈ ਇਸ ਤਰ੍ਹਾਂ ਦਾ ਕਦਮ ਉਠਾ ਰਹੀ ਹੈ ਅਤੇ ਉਨ੍ਹਾਂ ਨੂੰ ਇਹ ਪ੍ਰੇਰਨਾ ਆਪਣੇ ਮਾਤਾ-ਪਿਤਾ ਤੋਂ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਸੇਫ ਇੰਡੀਆ ਫਾਊਂਡੇਸ਼ਨ ਨਾਲ ਜੁੜੇ ਹਨ, ਜੋ ਕਿ ਸਮਾਜ 'ਚ ਚੰਗੇ ਕੰਮਾਂ ਲਈ ਬਣੀ ਹੈ ਅਤੇ ਇਹ ਫਾਊਂਡੇਸ਼ਨ ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਦੋਸਤਾਂ ਅਤੇ ਆਪਣੇ ਆਂਢ-ਗੁਆਂਢ ਤੋਂ ਵੀ ਕਿਤਾਬਾਂ ਲਿਆ ਕੇ ਇੱਥੇ ਰੱਖ ਰਹੀਆਂ ਹਨ ਤਾਂ ਕਿ ਵਾਹਨ ਚਾਲਕ ਆਉਣ ਅਤੇ ਕਿਤਾਬਾਂ ਲੈ ਕੇ ਉਨ੍ਹਾਂ ਨੂੰ ਡੋਨੇਸ਼ਨ ਦੇਣ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News