ਖੇਤੀ ਕਾਨੂੰਨ ਵਾਪਸੀ ਅਤੇ MSP ''ਤੇ ਗਾਰੰਟੀ ਕਾਨੂੰਨ ਬਣਾਏ ਜਾਣ ਤੱਕ ਜਾਰੀ ਰਹੇਗਾ ਅੰਦੋਲਨ : ਰਾਕੇਸ਼ ਟਿਕੈਤ

Saturday, Feb 06, 2021 - 05:27 PM (IST)

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 73 ਦਿਨਾ ਤੋਂ ਜਾਰੀ ਹੈ। ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਅੱਜ ਯਾਨੀ ਸ਼ਨੀਵਾਰ ਨੂੰ ਚੱਕਾ ਜਾਮ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੇ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਦਾ ਸਮਾਂ ਦਿੱਤਾ। ਸ਼ਨੀਵਾਰ ਨੂੰ ਚੱਕਾ ਜਾਮ ਤੋਂ ਬਾਅਦ ਦਿੱਲੀ-ਯੂ.ਪੀ. ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਕਿਸੇ ਦਬਾਅ 'ਚ ਗੱਲਬਾਤ ਨਹੀਂ ਕਰਾਂਗੇ। ਟਿਕੈਤ ਨੇ ਚੱਕਾ ਜਾਮ ਤੋਂ ਬਾਅਦ ਕਿਸਾਨਾਂ ਨੂੰ ਕਿਹਾ,''ਅਸੀਂ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾ ਬਣਾਵਾਂਗੇ। ਅਸੀਂ ਦਬਾਅ 'ਚ ਸਰਕਾਰ ਨਾਲ ਚਰਚਾ ਨਹੀਂ ਕਰਾਂਗੇ। 

PunjabKesari

ਇਹ ਵੀ ਪੜ੍ਹੋ : ਕਿਸਾਨ 'ਚੱਕਾ ਜਾਮ' ਦੌਰਾਨ ਰਾਕੇਸ਼ ਟਿਕੈਤ ਦੀ ਚਿਤਾਵਨੀ- 'ਅਣਸੁਖਾਵੀਂ ਘਟਨਾ ਹੋਣ 'ਤੇ ਮਿਲੇਗੀ ਸਜ਼ਾ'

ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ ਅਤੇ ਐੱਮ.ਐੱਸ.ਪੀ. 'ਤੇ ਕਾਨੂੰਨ ਬਣਾਏ ਨਹੀਂ ਤਾਂ ਅੰਦੋਲਨ ਜਾਰੀ ਰੇਗਾ। ਅਸੀਂ ਪੂਰੇ ਦੇਸ਼ 'ਚ ਯਾਤਰਾਵਾਂ ਕਰਾਂਗੇ ਅਤੇ ਪੂਰੇ ਦੇਸ਼ 'ਚ ਅੰਦੋਲਨ ਹੋਵੇਗਾ। ਟਿਕੈਤ ਦਾ ਇਹ ਬਿਆਨ ਸ਼ਨੀਵਾਰ ਨੂੰ ਦੇਸ਼ਵਿਆਪੀ 'ਚੱਕਾ ਜਾਮ' ਕਰਨ ਤੋਂ ਬਾਅਦ ਆਇਆ। ਦੇਸ਼ ਦੇ ਕਈ ਹਿੱਸਿਆਂ 'ਚ ਕਿਸਾਨਾਂ ਨੇ ਰਸਤੇ ਰੋਕ ਦਿੱਤੇ। ਕਿਸਾਨ ਜਥੇਬੰਦੀਆਂ ਵਲੋਂ ਬੁਲਾਰੇ ਗਏ 'ਚੱਕਾ ਜਾਮ' ਨੂੰ ਦੇਖਦੇ ਹੋਏ ਸ਼ਹੀਦੀ ਪਾਰਕ ਦੇ ਨੇੜੇ-ਤੇੜੇ ਸੁਰੱਖਿਆ ਵਧਾ ਦਿੱਤੀ ਗਈ। ਇਸ ਤੋਂ ਪਹਿਲਾਂ ਟਿਕੈਤ ਨੇ ਕਿਹਾ ਸੀ ਕਿ ਅੱਜ ਚੱਕਾ ਜਾਮ ਹਰ ਜਗ੍ਹਾ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾ ਰਿਹਾ ਹੈ। ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਸਜ਼ਾ ਦਿੱਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ : 3 ਘੰਟਿਆਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਹੋਇਆ ਕਿਸਾਨਾਂ ਦਾ 'ਚੱਕਾ ਜਾਮ'


DIsha

Content Editor

Related News