ਚੋਣ ਡਿਊਟੀ ''ਚ ਅਣਗਹਿਲੀ ਵਰਤਣ ਦੇ ਦੋਸ਼ ''ਚ 2 ਮੁਲਾਜ਼ਮ ਮੁਅੱਤਲ
Tuesday, Nov 15, 2022 - 01:34 PM (IST)

ਕਰਸੋਗ : ਜ਼ਿਲ੍ਹਾ ਮੰਡੀ ਦੇ ਕਰਸੋਗ 'ਚ ਵਿਧਾਨ ਸਭਾ ਚੋਣਾਂ ਦੀ ਡਿਊਟੀ 'ਤੇ ਤਾਇਨਾਤ ਦੋ ਕਰਮਚਾਰੀਆਂ ਨੂੰ ਰਿਟਰਨਿੰਗ ਅਫ਼ਸਰ ਨੇ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਕਰਮਚਾਰੀਆਂ ’ਚੋਂ ਇਕ ਐੱਚ.ਆਰ.ਟੀ.ਸੀ. ਦੇ ਕਾਰਸੋਗ ਡਿਪੂ ਦਾ ਡਰਾਈਵਰ ਅਤੇ ਆਯੁਰਵੇਦ ਵਿਭਾਗ ’ਚ ਤਾਇਨਾਤ ਇਕ ਕਰਮਚਾਰੀ ਹੈ।
ਇਹ ਵੀ ਪੜ੍ਹੋ- ਮੁੜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ SGPC ਦੇ ਦਫਤਰ ਪਹੁੰਚੇ ਐਡਵੋਕੇਟ ਧਾਮੀ, ਹੋਇਆ ਨਿੱਘਾ ਸਵਾਗਤ
ਜਾਣਕਾਰੀ ਅਨੁਸਾਰ ਐੱਚ.ਆਰ.ਟੀ.ਸੀ. ਬੱਸ ਡਰਾਈਵਰ ਦੀ ਡਿਊਟੀ ਸੀ ਕਿ ਉਹ ਪੋਲਿੰਗ ਪਾਰਟੀਆਂ ਨੂੰ ਨਾਲ ਲੱਗਦੇ ਪੋਲਿੰਗ ਸਟੇਸ਼ਨਾਂ ਜਿਵੇਂ ਭੰਥਲ ਅਤੇ ਬਟਾਲਾ ਬਹਿਲੀ ਆਦਿ ਤੋਂ ਵਾਪਸ ਲਿਆਉਣ। ਪੋਲਿੰਗ ਖ਼ਤਮ ਹੋਣ ਤੋਂ ਬਾਅਦ ਜਦੋਂ ਪੋਲਿੰਗ ਪਾਰਟੀਆਂ ਬੱਸ ’ਚ ਬੈਠੀਆਂ ਤਾਂ ਡਰਾਈਵਰ ਸ਼ਰਾਬ ਦੇ ਨਸ਼ੇ ’ਚ ਸੀ, ਜਿਸ ਦੀ ਸ਼ਿਕਾਇਤ ਉਸ ਨੇ ਰਿਟਰਨਿੰਗ ਅਫ਼ਸਰ ਨੂੰ ਕੀਤੀ।
ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਸਬੰਧਤ ਖੇਤਰੀ ਮੈਨੇਜਰ (ਆਰ.ਐੱਮ.) ਨੂੰ ਕਾਰਵਾਈ ਕਰਨ ਲਈ ਕਿਹਾ, ਜਿਸ 'ਤੇ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਗਿਆ। ਆਯੁਰਵੈਦ ਵਿਭਾਗ ਦਾ ਇਕ ਮੁਲਾਜ਼ਮ ਰਿਹਰਸਲ ’ਚ ਨਾ ਪੁੱਜਣ ਕਾਰਨ ਦੂਜੇ ਮੁਲਾਜ਼ਮ ਦੀ ਡਿਊਟੀ ਲਾਈ ਗਈ ਜਿਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਰਿਟਰਨਿੰਗ ਅਫ਼ਸਰ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਦੋ ਮੁਲਾਜ਼ਮਾਂ ਵੱਲੋਂ ਚੋਣ ਡਿਊਟੀ ਦੌਰਾਨ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।