ਟੱਕਰ ਮਗਰੋਂ ਦੋ ਡੰਪਰਾਂ ''ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

Tuesday, Dec 26, 2023 - 04:52 PM (IST)

ਟੱਕਰ ਮਗਰੋਂ ਦੋ ਡੰਪਰਾਂ ''ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-65 ਬਾਈਪਾਸ ਰੋਡ 'ਤੇ ਮਹਾਰਾਜਾ ਪੈਲੇਸ ਦੇ ਸਾਹਮਣੇ ਇਕ ਬੇਕਾਬੂ ਡੰਪਰ ਅੱਗੇ ਜਾ ਰਹੇ ਡੰਪਰ ਨਾਲ ਟਕਰਾ ਗਿਆ, ਜਿਸ ਕਾਰਨ ਪਿਛਲੇ ਡੰਪਰ ਦੀ ਡੀਜ਼ਲ ਟੈਂਕੀ ਫਟ ਗਈ ਅਤੇ ਅੱਗ ਲੱਗ ਗਈ। ਇਸ ਅੱਗ ਨੇ ਦੋਵਾਂ ਡੰਪਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਤੋਂ ਬਾਅਦ ਡੰਪਰ ਦੇ ਡਰਾਈਵਰ ਅਤੇ ਉਸ ਦੇ ਚਾਲਕ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਟੱਕਰ ਮਾਰਨ ਵਾਲੇ ਡੰਪਰ ਦਾ ਡਰਾਈਵਰ ਡੰਪਰ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦਾ ਡੰਪਰ ਸੜ ਗਿਆ। ਅੰਦਰ ਸੜ ਕੇ ਉਸ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ- ਪਿੰਡ 'ਚ ਆ ਵੜਿਆ ਬਾਘ; ਲੋਕਾਂ 'ਚ ਦਹਿਸ਼ਤ, ਭੰਬਲਭੂਸੇ 'ਚ ਪਏ ਜੰਗਲਾਤ ਅਧਿਕਾਰੀ

ਇਸ ਮਾਮਲੇ 'ਚ ਥਾਣਾ ਆਦਰਸ਼ ਨਗਰ ਦੇ ਜਾਂਚ ਅਧਿਕਾਰੀ IAS ਨੇਤਰਪਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਡਰਾਈਵਰ ਦੀ ਡੰਪਰ ਅੰਦਰ ਸੜ ਕੇ ਮੌਤ ਹੋ ਚੁੱਕੀ ਸੀ। ਫਿਲਹਾਲ ਫੋਰੈਂਸਿਕ ਟੀਮ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ ਭੇਜ ਦਿੱਤਾ ਜਾਵੇਗਾ। ਮ੍ਰਿਤਕ ਡਰਾਈਵਰ ਦੀ  ਉਮਰ 30 ਸਾਲ ਸੀ, ਜੋ ਕਿ ਰਾਜਸਥਾਨ ਦੇ ਸੀਕਰ ਪਿੰਡ ਦਾ ਰਹਿਣ ਵਾਲਾ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News